Sunday, December 22, 2024

ਲੋਕ ਸਾਹਿਤ ਸੰਗਮ ਦੇ ਪ੍ਰੋਗਰਾਮ ਵਿਚ ਸਾਹਿਤਕਾਰਾਂ ਨੇ ਚੰਗਾ ਰੰਗ ਬੰਨਿਆ

ਗੰਧਲਾ ਕਰਕੇ ਰੱਖ ਦਿੱਤਾ ਤਿਉਹਾਰ ਦੀਵਾਲੀ ਦਾ, ਕਿੱਧਰੇ ਚੱਲਣ ਪਟਾਕੇ, ਕਿੱਧਰੇ ਧੂਆਂ ਪਰਾਲੀ ਦਾ……

ਰਾਜਪੁਰਾ, 4 ਨਵੰਬਰ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ.) ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਸੋਹਣਾ ਤੇ ਸੁਰਿੰਦਰ ਕੌਰ ਬਾੜਾ ਨੇ ਸ਼ਿਰਕਤ ਕੀਤੀ।
ਸਭਾ ਦਾ ਆਗਾਜ਼ ਹਰ ਸ਼ੁਬੇਗ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ `ਜੀ ਕਰਦਾ ਏ ਕੁੱਝ ਕਹਿਣ ਨੂੰ ਸੁਣਾ ਕੇ ਕੀਤਾ। ਹਰਚਰਨ ਪ੍ਰੀਤ ਨੇ ਆਪਣੀ ਕਵਿਤਾ ਸਾਂਝੀ ਕੀਤੀ।ਲੋਕ ਕਵੀ ਕਰਮ ਸਿੰਘ ਹਕੀਰ ਨੇ ਵਿਦੇਸ਼ਾਂ ਦੀ ਧਰਤੀ ‘ਤੇ ਹੰਢਾਏ ਪਲਾਂ ਨੂੰ ਬਿਆਨਦਿਆਂ ਕਿਹਾ `ਮੈਨੂੰ ਕੈਨੇਡਾ ਆਏ ਨੂੰ ਹੋ ਗਏ ਸਤਾਰਾਂ ਸਾਲ ਕੁੜੇ`।ਸੁਨੀਤਾ ਦੇਸ ਰਾਜ ਨੇ ਅਜੋਕੇ ਯੁੱਗ ਦੀ ਤਰੱਕੀ ‘ਤੇ ਵਿਅੰਗ ਕੱਸਿਆ `ਅੱਜ ਬਾਜ਼ਾਰੋਂ ਆਈ, ਈ ਰਿਕਸ਼ੇ ਨੇ ਜਿੰਦ ਅਸਾਡੀ ਵਖ਼ਤ ਵਿੱਚ ਪਾਈ`।ਮਨਜੀਤ ਸਿੰਘ ਨਾਗਰਾ ਨੇ ਸੰਗੀਤਕ ਧੁਨਾਂ ਤੇ ਗੀਤ ਸੁਣਾਇਆ।ਇੰਦਰਜੀਤ ਸਿੰਘ ਲਾਬਾਂ ਨੇ `ਆਵੇ ਨਾ ਜੇ ਚੈਨ ਦੱਸ ਕੀ ਕਰੀਏ, ਸੁਣਾ ਕੇ ਮਾਹੌਲ ਬਣਾਇਆ।ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ 84 ਦੇ ਸਿੱਖ ਨਸ਼ਲਕੁਸ਼ੀ ਨੂੰ ਸਮਰਪਿਤ `ਇਸ ਦੀਵਾਲੀ ਨੂੰ ਖੁਸ਼ੀ ਨਹੀਂ ਦੁੱਖ ਜ਼ਿਆਦਾ ਨੇ ਸੱਜਣਾ `ਸੁਣਾਇਆ।ਬਨਵਾਰੀ ਲਾਲ ਨੇ ਗੀਤ ਨਾਲ ਹਾਜ਼ਰੀ ਲਗਵਾਈ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ `ਸੁਣੋ ਮੈਂ ਸੁਣਾਵਾਂ ਸੋਹਲੇ ਨਾਨਕ ਅਵਤਾਰ ਦੇ ਅਤੇ ਨਾਨਕ ਤੋਂ ਬਿਨਾਂ ਕੌਣ ਲਾਲੋ ਘਰ ਜਾਂਦਾ ਏ `ਸੁਣਕੇ ਰੰਗ ਬੰਨਿਆ।ਹਰਪਾਲ ਸਿੰਘ ਨੇ ਵਿਰਸੇ ਦੀ ਬਾਤ ਪਾਈ ਤੇ ਪੰਜਾਬ ਦਾ ਅਤੀਤ ਯਾਦ ਕਰਵਾਇਆ।ਬੁਲੰਦ ਆਵਾਜ਼ ਦੀ ਸੂਫ਼ੀ ਗਾਇਕ ਸੁਰਿੰਦਰ ਕੌਰ ਬਾੜਾ ਨੇ `ਤੇਰੇ ਫੈਸਲੇ ਕਬੂਲ ਤੈਨੂੰ ਫ਼ਾਸਲੇ ਦਾ ਹੱਕ `ਸੁਣਾਇਆ।ਜੀ.ਪੀ ਸਿੰਘ ਨੇ `ਬੜੇ ਅਦਬ ਸੇ ਉਠਾਣਾ ਇਨ ਬੁਝੇ ਦੀਯੇ ਕੋ, ਬੀਤੀ ਰਾਤ ਇਨਹੋ ਨੇ ਰੋਸ਼ਨੀ ਕੀ ਥੀ `ਸੁਣਾ ਕੇ ਚੰਗਾ ਰੰਗ ਬੰਨਿਆ।ਅਵਤਾਰ ਪੁਆਰ ਨੇ `ਗੰਧਲਾ ਕਰਕੇ ਰੱਖ ਦਿੱਤਾ ਤਿਓਹਾਰ ਦੀਵਾਲੀ ਦਾ, ਕਿੱਧਰੇ ਚੱਲਣ ਪਟਾਕੇ ਕਿੱਧਰੇ ਧੂਆਂ ਪਰਾਲੀ ਦਾ`. ਸ਼ੁਣਾ ਕੇ ਦਿਲ ਦੀ ਭੜਾਸ ਕੱਢੀ।
ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ `ਜ਼ਿੰਦਾ ਸ਼ਹੀਦ ਤੇ ਕਵਿਤਾ `ਅਦਾਕਾਰ` ਸੁਣਾ ਕੇ ਅਜੋਕੇ ਸਮਾਜ ‘ਤੇ ਵਿਅੰਗ ਕੱਸਿਆ।ਸਭਾ ਦੀ ਕਾਰਵਾਈ ਅਵਤਾਰ ਪੁਆਰ ਨੇ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …