ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉੱਪਲੀ ਸੰਗਰੂਰ ਪਿੱਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ
ਸਥਾਪਿਤ ਹੈ।ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਧਾਰਮਿਕ ਸਿੰਗਲ ਟਰੈਕ ‘ਆਵਾਂਗੇ ਹਰ ਸਾਲ, ਪੀਰਾਂ ਦਰ ਆਵਾਂਗੇ’ ਦਾ ਪੋਸਟਰ ਅੱਜ ਬਾਬਾ ਮੱਖਣ ਨਮੋਲ ਦੇ ਅਸ਼ੀਰਵਾਦ ਅਤੇ ਪਿੰਡ ਨਮੋਲ ਦੀ ਸੰਗਤ ਦੇ ਸਹਿਯੋਗ ਨਾਲ ਸ਼ੋਸ਼ਲ ਮੀਡੀਆ ‘ਤੇ ਰਲੀਜ਼ ਕੀਤਾ ਗਿਆ।ਗਾਇਕ ਕੁਲਵੰਤ ਉੱਪਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਗਾਏ ਹੋਏ ਪੀਰਾਂ ਦੇ ਭਜਨ ਦੇ ਗੀਤਕਾਰ ਅਤੇ ਪੇਸ਼ਕਾਰ ਗੀਤਕਾਰ ਨਿੰਮਾ ਨਮੋਲ ਹਨ।ਮਿਊਜ਼ਿਕ ਆਰ.ਯੂ.ਕੇ ਸੰਗਰੂਰ ਦੇ ਸਟੂਡੀਓ ਵਿੱਚ ਤਿਆਰ ਕੀਤਾ ਗਿਆ ਹੈ।ਗੀਤਕਾਰ ਨਿੰਮਾ ਨਮੋਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ‘ਆਵਾਂਗੇ ਹਰ ਸਾਲ, ਪੀਰਾਂ ਦਰ ਆਵਾਂਗੇ’ ਦਾ ਵੀਡੀਓ ਵੱਖ-ਵੱਖ ਧਾਰਮਿਕ ਸਥਾਨਾਂ ਤੇ ਤਿਆਰ ਕੀਤਾ ਜਾ ਰਿਹਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media