Friday, January 24, 2025

ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਮੈਗਜ਼ੀਨ ‘ਉਡਾਰੀਆਂ’ ਰਲੀਜ਼

ਸੰਗਰੂਰ੍ਹ, 13 ਨਵੰਬਰ (ਜਗਸੀਰ ਲੌਂਗੋਵਾਲ) – ਵਿਦਿਆਰਥੀਆਂ ਵਿੱਚ ਸਾਹਿਤਕ ਚੇਤਨਾ ਪੈਦਾ ਕਰਨ ਅਤੇ ਸਮਾਜਿਕ ਸੇਧ ਦੇਣ ਦੇ ਮਕਸਦ ਨਾਲ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਰਾਏ ਦੀ ਅਗਵਾਈ ‘ਚ ਰਾਜ ਕੁਮਾਰ ਪੰਜਾਬੀ ਲੈਕਚਰਾਰ ਦੀ ਸੰਪਾਦਨਾ ਤਹਿਤ ਛਪਿਆ ਨੰਨੇ-ਮੁੰਨੇ ਵਿਦਿਆਰਥੀਆਂ ਦੀਆਂ ਪੁੰਗਰਦੀਆਂ ਕਲਮਾਂ ਰਾਹੀਂ ਰਚੀਆਂ ਰਚਨਾਵਾਂ ਨਾਲ ਭਰਪੂਰ ਮੈਗਜ਼ੀਨ ‘ਉਡਾਰੀਆਂ’ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਭਵਾਨੀਗੜ੍ਹ ਵਿਖੇ ਵਿਧਾਇਕਾ ਮੈਡਮ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਦੁਆਰਾ ਰਲੀਜ਼ ਕੀਤਾ ਗਿਆ।
ਰਾਜ ਕੁਮਾਰ ਨੇ ਮੈਗਜ਼ੀਨ ਸਬੰਧੀ ਵਿਦਿਆਰਥੀਆਂ ਦੇ ਵਲਵਲਿਆਂ ਸਬੰਧੀ ਸਟਾਫ ਵਲੋਂ ਕੀਤੀਆਂ ਕੋਸ਼ਿਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਮੈਡਮ ਨਰਿੰਦਰ ਕੌਰ ਭਰਾਜ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਦੇ ਸਫਰ ਦੀਆਂ ਗੱਲਾਂ ਕਰਦਿਆਂ ਵਿਦਿਆਰਥਣਾਂ ਨੂੰ ਭਵਿੱਖ ਬਣਾਉਣ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਸਮੇਂ ਡੀ.ਪੀ ਮੈਡਮ ਕਮਲਜੀਤ ਕੌਰ ਦੀ ਅਗਵਾਈ ‘ਚ ਸਕੂਲ ਦੀਆਂ ਸਟੇਟ ਪੱਧਰ ਤੱਕ ਖੇਡਣ ਵਾਲੀਆਂ 10 ਵਿਦਿਆਰਥਣਾਂ ਨੂੰ ਮੈਡਲ ਅਤੇ ਅਤੇ ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥਣਾਂ ਵਲੋਂ ਹਰਸ਼ਦੀਪ, ਰਾਜਵੀਰ ਕੌਰ, ਰਸ਼ਮੀ ਮੈਡਮ ਦੀ ਅਗਵਾਈ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।ਮੰਚ ਦਾ ਸੰਚਾਲਨ ਮੈਡਮ ਕਾਮਨੀ ਅਤੇ ਦੀਪਇੰਦਰ ਕੌਰ ਨੇ ਕੀਤਾ।ਇਸ ਸਮੇਂ ਮੈਡਮ ਨਵਕਿਰਨ, ਇਕਬਾਲ ਕੌਰ, ਸਰਬਜੀਤ ਕੌਰ ਸੇਖੋਂ ਅਤੇ ਰਾਜਵਿੰਦਰ ਕੌਰ ਦੀ ਅਗਵਾਈ ‘ਚ ਬਿਜਨਸ ਬਲਾਸਟਰ ਤਹਿਤ ਬਣਾਈਆਂ ਕਲਾ ਕਿਰਤਾਂ ਦੀ ਨੁਮਾਇਸ਼ ਵੀ ਲਗਾਈ ਗਈ।ਮਹਿਮਾਨਾਂ ਨੇ ਬੱਚਿਆਂ ਦੁਆਰਾ ਤਿਆਰ ਕੀਤੀ ਕਾਫੀ ਦਾ ਆਨੰਦ ਮਾਣਿਆ।
ਪ੍ਰੋਗਰਾਮ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਐਸ.ਐਮ.ਸੀ ਕਮੇਟੀ ਮੈਂਬਰ, ਪ੍ਰਿੰਸੀਪਲ ਹਰਜਿੰਦਰ ਸਿੰਘ ਅਤੇ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਪ੍ਰੋਗਰਾਮ ਦੇ ਅੰਤ ‘ਚ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਬੋਪਾਰਾਏ ਹੋਰਾਂ ਨੇ ਮੈਡਮ ਭਰਾਜ ਦਾ ਧੰਨਵਾਦ ਕੀਤਾ।
ਸਮਾਰੋਹ ਨੂੰ ਸਫਲ ਬਣਾਉਣ ‘ਚ ਹਰਵਿੰਦਰ ਪਾਲ ਮੋਤੀ, ਗੁਰਪ੍ਰਗਟ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਟੋਨੀ, ਜਸਵੀਰ ਸਿੰਘ, ਦਵਿੰਦਰ ਸਿੰਘ, ਕੰਵਰਪਾਲ ਸਿੰਘ, ਅਨੀਸ਼ ਕੁਮਾਰ, ਦਿਨੇਸ਼ ਕੁਮਾਰ, ਸਿਕੰਦਰ ਸਿੰਘ, ਮੈਡਮ ਅਮਰਵੀਰ, ਪ੍ਰਭਜੋਤ ਕੌਰ, ਵੀਨਾ ਰਾਣੀ, ਅਮਨਦੀਪ ਕੌਰ, ਤਰਨਜੀਤ, ਕੁਲਦੀਪਕ, ਵੀਰਪਾਲ ਅਤੇ ਸਮੁੱਚੇ ਸਟਾਫ ਦਾ ਪੂਰਨ ਸਹਿਯੋਗ ਰਿਹਾ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …