ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਪਦਮ ਸ਼੍ਰੀ ਅਵਾਰਡੀ ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਡਾ. ਸ਼੍ਰੀਮਤੀ ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ, ਸਕੂਲ ਪ੍ਰਬੰਧਕ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਦੂਸਰੀ ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ 12 ਨਵੰਬਰ 2024 ਨੂੰ ਊਰਵੀ ਆਡੀਟੋਰੀਅਮ ‘ਚ ਆਪਣਾ ਸਲਾਨਾ ਸਮਾਰੋਹ `ਐਂਬ੍ਰੈਸਿੰਗ ਰਿਦਮਿਕ ਡਾਇਵਰਸਿਟੀ` ਬੜੇ ਜੋਸ਼ ਅਤੇ ਉਤਸ਼ਾਹ ਨਾਲ ਪੇਸ਼ ਕੀਤਾ।
ਆਡੀਟੋਰੀਅਮ ਜਮਾਤ ਦੂਸਰੀ ਅਤੇ ਜਮਾਤ ਤੀਸਰੀ ਦੇ ਵਿਦਿਆਰਥੀਆਂ ਦੁਆਰਾ ਮਨਮੋਹਕ ਡਾਂਸ ਪੇਸ਼ਕਾਰੀਆਂ ਕੀਤੀਆਂ ਗਈਆਂ।ਸਮਾਗਮ ਦਾ ਥੀਮ ਦਰਸ਼ਕਾਂ ਨੂੰ ਇੱਕ ਅਜਿਹੀ ਰੋਮਾਂਚਕ ਯਾਤਰਾ ਵੱਲ ਲੈ ਗਿਆ, ਜਿਸ ਵਿੱਚ ਦੇਸ਼ ਦੇ ਨਾਚ ਰੂਪਾਂ ਅਤੇ ਭਾਸ਼ਾਵਾਂ ਰਾਹੀਂ ਵਿਦਿਆਰਥੀਆਂ ਅਤੇ ਸਮਾਜ ਅੰਦਰ ਏਕਤਾ ਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ।ਭੰਗੜਾ (ਪੰਜਾਬ), ਗਰਬਾ (ਗੁਜਰਾਤ), ਬੀਹੂ (ਅਸਾਮ) ਸਮੇਤ ਵੱਖ-ਵੱਖ ਰਾਜਾਂ ਦੇ ਪ੍ਰੰਪਰਾਗਤ ਨਾਚਾਂ ਨੇ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਨੂੰ ਪ੍ਰਦਰਸ਼ਿਤ ਕੀਤਾ।ਵਿਦਿਆਰਥੀਆਂ ਦੇ ਪ੍ਰਦਰਸ਼ਨ ਨੇ ਰਾਜਾਂ ਦੇ ਅਮੀਰ ਸੱਭਿਆਚਾਰ, ਵਿਰਸੇ ਅਤੇ ਸੁੰਦਰਤਾ ਨੂੰ ਪ੍ਰਦਰਸ਼ਿਤ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਏਕਤਾ, ਸ਼ਾਂਤੀ ਅਤੇ ਖੁਸ਼ੀ ਦਾ ਸੰਦੇਸ਼ ਫੈਲਾਇਆ ।
ਪ੍ਰੋਗਰਾਮ ਸਵੇਰ ਅਤੇ ਸ਼ਾਮ ਪੇਸ਼ ਕੀਤਾ ਗਿਆ।ਸਵੇਰ ਦੇ ਸ਼ੋਅ ਵਿੱਚ ਪਦਮਸ੍ਰੀ ਅਵਾਰਡੀ ਡਾ. ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਸੈਂਟਲਰ ਯੂਨਿਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਅਤੇ ਸ਼ਾਮ ਦੇ ਸ਼ੋਅ ਵਿੱਚ ਹਰਭਗਵੰਤ ਸਿੰਘ ਡੀ.ਈ.ਓ (ਸੈਕੰਡਰੀ) ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲ਼ੀਅਤ ਕੀਤੀ ।
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਪਦਮਸ਼੍ਰੀ ਅਵਾਰਡੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਡੀ.ਏ.ਵੀ ਨੇ ਹਮੇਸ਼ਾਂ ਜਸ਼ਨਾਂ ਰਾਹੀਂ ਦੇਸ਼ ਦੇ ਸੱਭਿਆਚਾਰ ਨੂੰ ਅਪਨਾਉਣ ਅਤੇ ਰਾਸ਼਼ਟਰ ਨੂੰ ਪਿਆਰ ਕਰਨ ਲਈ ਪ੍ਰੇਰਿਤ ਕੀਤਾ ਹੈ।ਸਕੂਲ ਨੇ ਦੇਸ਼ ਪ੍ਰਤੀ ਸਦਭਾਵਨਾ ਤੇ ਏਕਤਾ ਨੂੰ ਮਜ਼ਬੂਤ ਰੱਖਣ ਲਈ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ ।
ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਹਰਭਗਵੰਤ ਸਿੰਘ ਡੀ.ਈ.ਓ ਨੇ ਬੱਚਿਆਂ ਦੇ ਪ੍ਰਦਰਸ਼ਨ ਲਈ ਪਿ੍ਰੰਸੀਪਲ ਤੇ ਸਟਾਫ਼ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਡੀ.ਏ.ਵੀ. ਸੰਸਥਾਵਾਂ ਦੀ ਸ਼ਲਾਘਾ ਕੀਤੀ ਜੋ ਇੱਕ ਅਗਾਂਹਵਧੂ ਸਮਾਜ ਦੀ ਸਿਰਜਣਾ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ।ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਡਾ. ਪੁਸ਼ਪਿੰਦਰ ਵਾਲੀਆ ਸਕੂਲ ਮੈਨੇਜਰ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਬੱਚਿਆਂ ਨੂੰ ਆਪਣਾ ਅਸ਼਼ੀਰਵਾਦ ਭੇਜਿਆ।ਹਾਜ਼ਰ ਹੋਰ ਪਤਵੰਤੇ ਮਹਿਮਾਨਾਂ ਵਿੱਚ ਡਾ. ਨੀਰਾ ਸ਼ਰਮਾ ਤੇ ਸ਼੍ਰੀਮਤੀ ਤਰਨਦੀਪ ਕੌਰ ਟੀਚਰ ਇੰਚਾਰਜ਼ ਬੀ.ਬੀ.ਕੇ ਡੀ.ਏ.ਵੀ ਯਾਸੀਨ ਰੋਡ ਅੰਮ੍ਰਿਤਸਰ ਸਨ ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਟਾਫ਼ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਸਕੂਲ ਦੁਆਰਾ ਕੀਤੇ ਗਏ ਹਰ ਯਤਨ ਵਿੱਚ ਸਮਰਥਨ ਕਰਨ ਲਈ ਮਾਪਿਆਂ ਅਤੇ ਸਹਿਪਾਠਕ੍ਰਮ ਇੰਚਾਰਜ਼ ਮਿਸ ਸ਼ਮਾ ਸ਼ਰਮਾ ਅਤੇ ਕੈਂਟ ਬ੍ਰਾਂਚ ਇੰਚਾਰਜ਼ ਮਿਸ ਅਨੁਰਾਧਾ ਗਰੋਵਰ ਦੇ ਨਾਲ-ਨਾਲ ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ.
Check Also
ਜਸਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਅਤੇ ਅਜੈ ਚੌਹਾਨ ਨੂੰ ਸਕੱਤਰ ਚੁਣਿਆ
19 ਨਵੰਬਰ ਨੂੰ ਡੀ.ਪੀ.ਆਈ ਦਫ਼ਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ – ਸਕੱਤਰ ਅੰਮ੍ਰਿਤਸਰ, 13 ਨਵੰਬਰ …