ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਬਾਲ ਦਿਵਸ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ।ਪਲੇਪੈਨ ਤੋਂ ਕਲਾਸ ਦੂਸਰੀ ਤੱਕ ਕੇ ਨੰਨ੍ਹੇ ਮੁੰਨੇ ਬੱਚਿਆਂ ਲਈ ਕਰਵਾਏ ਗਏ ਖੇਡ ਮੁਕਾਬਲਿਆਂ ‘ਚ ਡਾ. ਸੰਜੀਵ ਲੱਖਨਪਾਲ ਮੁੱਖ ਮਹਿਮਾਨ ਸਨ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਦਾਦਾ-ਦਾਦੀ ਵੀ ਮੌਜ਼ੂਦ ਰਹੇ।ਡਾ. ਅੰਜ਼ਨਾ ਗੁਪਤਾ ਨੇ ਮਹਿਮਾਨਾਂ ਨੂੰ ਪੌਦਾ ਭੇਟ ਕਰ ਕੇ ਸਨਮਾਨਿਤ ਕੀਤਾ।ਪ੍ਰਿੰ. ਡਾ. ਗੁਪਤਾ ਤੇ ਮੁੱਖ ਮਹਿਮਾਨ ਨੇ ਗੁਬਾਰੇ ਤੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਹਵਾ ‘ਚ ਉਡਾਏ ਅਤੇ ਮਸ਼ਾਲ ਜਗਾਈ।ਨੰਨ੍ਹੇ ਖਿਡਾਰੀਆਂ ਨੇ ਚਾਚਾ ਨਹਿਰੂ ਦੀ ਵੇਸ਼ਭੂਸ਼ਾ ‘ਚ ਸੱਜੇ ਬੱਚਿਆਂ, ਐਨ.ਸੀ.ਸੀ ਤੇ ਬੈਂਡ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ।
ਬੱਚਿਆਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਦਾ ਕੇਕ ਕੱਟ ਕੇ ਸਭ ਨੂੰ ਵੰਡਿਆ।ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਸੁੰਦਰ ਪੀ.ਟੀ ਅਤੇ ਕਲਾਸ ਦੁਸਰੀ ਦੇ ਵਿਦਿਆਰਥੀਆਂ ਨੇ ਓਰੋਬਿਕਸ ਕਿਰਿਆਵਾਂ ਨਾਲ ਸਭ ਦਾ ਮਨ ਮੋਹ ਲਿਆ।ਨਰਸਰੀ ਤੋਂ ਕਲਾਸ ਪਹਿਲੀ ਤੱਕ ਦੀਆਂ ਨੰਨ੍ਹੀ ਮੁੰਨੀ ਮੁਟਿਆਰਾਂ ਵਲੋਂ ਪੇਸ਼ ਕੀਤੇ ਗਏ ਪੰਜਾਬ ਦਾ ਲੋਕ-ਨਾਚ ਗਿੱਧੇ ਅਤੇ ਢੋਲ ਦੀ ਥਾਪ ‘ਤੇ ਝੂਮਣ ਲਈ ਮਜ਼ਬੂਰ ਕਰ ਦਿੱਤਾ।
ਖੇਡ ਉਤਸਵ ਵਿੱਚ ਬੱਚਿਆਂ ਨੇ ਖਿਡੌਣੇ ਚੁੱਕਣ ਅਤੇ ਵਾਪਸ ਆਪਣੇ ਸਥਾਨ ‘ਤੇ ਆਉਣਾ, ਬੰਨੀ ਰੇਸ, ਆਕਟੀਪਸ ਰੇਸ, ਨਿਸ਼ਾਨੇ ‘ਤੇ ਜਾ ਕੇ ਗੇਂਦ ਚੁੱਕਣਾ ਅਤੇ ਵਾਪਸ ਆ ਕੇ ਬਾਲਟੀ ‘ਚ ਰੱਖਣਾ, ਕੱਛੂਕੁੰਮਾ ਦੌੜ, ਦੌੜ ਕੇ ਜਾਣਾ ਕਮੀਜ਼ ਪਾਉਣੀ ਅਤੇ ਫਿਰ ਵਾਪਸ ਆਪਣੀ ਜਗ੍ਹਾ ‘ਤੇ ਆਉਣਾ ਆਦਿ ਖੇਡਾਂ ਖੇਡੀਆਂ।ਮਾਪੇ ਵੀ ਬੱਚਿਆਂ ਦੇ ਦੇ ਨਾਲ ਬੱਚੇ ਬਣ ਗਏ।ਉਹਨਾਂ ਨੇ ਚਮਚ ਮੂੰਹ ਵਿੱਚ ਦਬਾ ਕੇ ਉਸ ਵਿੱਚ ਨਿੰਬੂ ਰੱਖ ਕੇ ਨਿਰਧਾਰਿਤ ਸਥਾਨ ਤੱਕ ਦੌੜ ਕੇ ਜਾਣਾ, ਫੁਟਬਾਲ ਚੁੱਕਣਾ ਅਤੇ ਦੌੜ ਕੇ ਆਪਣੇ ਸਥਾਨ ‘ਤੇ ਵਾਪਸ ਆਉਣਾ ਆਦਿ ਖੇਡਾਂ ‘ਚ ਭਾਗ ਲਿਆ।ਸਕੂਲ ਅੀਧਆਪਕਾਂ ਨੇ ਵੀ ਖੇਡਾਂ ਵਿੱਚ ਹਿੱਸਾ ਲਿਆ।
ਮੁੱਖ ਮਹਿਮਾਨ ਡਾ. ਸੰਜੀਵ ਲਖਨਪਾਲ ਨੇ ਵਿਦਿਆਰਥੀਆਂ ਵਲੋਂ ਖੇਡ ਭਾਵਨਾ ਦੀ ਸ਼ਲਾਘਾ ਕੀਤੀ।ਅੰਤ ‘ਚ ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰ ਗਾਨ ਨਾਲ ਹੋਈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …