Friday, January 24, 2025

ਰੈਣ ਬਸੇਰਿਆਂ ‘ਚ ਬੇਘਰੇ ਲੋਕਾਂ ਲਈ ਕੀਤੇ ਜਾਣ ਜ਼ਰੂੂਰੀ ਪ੍ਰਬੰਧ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਸਰਦੀ ਦੀ ਆਮਦ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਬੇਘਰੇ ਲੋਕਾਂ ਅਤੇ ਭਿਖਾਰੀਆਂ ਨੂੰ ਛੱਤ ਦੀ ਸਹੂਲਤ ਦੇਣ ਲਈ ਰੈਣ ਬਸੇਰਿਆਂ ਵਿੱਚ ਜ਼ਰੂਰੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ।ਉਹਨਾਂ ਨਗਰ ਨਿਗਮ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੋਲ ਬਾਗ ਵਿਖੇ ਯਾਤਰੀ ਨਿਵਾਸ ਵਿੱਚ 25 ਬੈੱਡ ਅਤੇ ਗੋਲਬਾਗ ਸਥਿਤ ਰੈਣ ਬਸੇਰੇ ਵਿੱਚ 100 ਬੈੱਡ ਦੀ ਸਹੂਲਤ ਲੋੜਵੰਦ ਲੋਕਾਂ ਨੂੰ ਦੇਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਰਮਦਾਸ, ਅਜਨਾਲਾ, ਮਜੀਠਾ, ਰਾਜਾਸਾਂਸੀ, ਜੰਡਿਆਲਾ ਗੁਰੂ, ਰਈਆ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਇੱਕ ਇੱੱਕ ਰੈਣ ਬਸੇਰਾ ਜ਼ਰੂਰ ਕਾਇਮ ਕੀਤਾ ਜਾਵੇ।ਇਨ੍ਹਾਂ ਨਗਰ ਕੌਂਸਲਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਰੈਣ ਬਸੇਰਿਆਂ ਦਾ ਪ੍ਰਬੰਧ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵੇਖਣਗੇ, ਜਦ ਕਿ ਅੰਮ੍ਰਿਤਸਰ ਵਿਖੇ ਰੈਣ ਬਸੇਰੇ ਦਾ ਪ੍ਰਬੰਧ ਨਗਰ ਕੌਂਸਲ ਅੰਮ੍ਰਿਤਸਰ ਵੇਖੇਗੀ।ਉਨਾਂ ਹਦਾਇਤ ਕੀਤੀ ਕਿ ਇਨ੍ਹਾਂ ਰੈਣ ਬਸੇਰਿਆਂ ਵਿੱਚ ਛੱਤ ਤੋਂ ਇਲਾਵਾ ਲੋੜਵੰਦ ਵਿਅਕਤੀ ਲਈ ਬੈੱਡ, ਗਰਮ ਕੰਬਲ, ਬਾਥਰੂਮ ਆਦਿ ਦਾ ਪ੍ਰਬੰਧ ਵੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਉਹਨਾਂ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਨੂੰ ਸੜਕਾਂ ਦੇ ‘ਤੇ ਸੁੱਤੇ ਹੋਏ ਭਿਖਾਰੀ ਮਿਲਣ ਤਾਂ ਉਹਨਾਂ ਨੂੰ ਇਹਨਾਂ ਰੈਣ ਬਸੇਰਿਆਂ ਵਿੱਚ ਪੁੱਜਦਾ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਰੂਰਤਮੰਦ ਲੋਕਾਂ ਨੂੰ ਇਹਨਾਂ ਰੈਣ ਬਸੇਰਿਆਂ ਬਾਰੇ ਦੱਸਣ ਤਾਂ ਜੋ ਉਹ ਸਰਦੀ ਤੋਂ ਬਚੇ ਰਹਿਣ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …