Wednesday, November 20, 2024

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਚਨਬੱੱਧ ਹੈ ਅਤੇ ਉਦਯੋਗਪਤੀਆਂ ਦੇ ਪੈਡਿੰਗ ਪਏ ਕੇਸਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ।
ਇਹ ਡਾਇਰੈਕਟਰ ਉਦਯੋਗ ਤੇ ਕਾਮਰਸ ਪੰਜਾਬ-ਕਮ-ਸੀ.ਈ.ਓ ਇਨਵੈਸਟ ਪੰਜਾਬ ਡੀ.ਪੀ.ਐਸ ਖਰਬੰਦਾ ਨੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਉਨ੍ਹਾਂ ਨੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਮੌਕੇ ‘ਤੇ ਮੌਜ਼ੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁਸ਼ਕਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਪਿੱਛਲੇ ਲੰਮੇ ਸਮਂੇ ਤਂੋ ਬਕਾਇਆ ਪਏ ਇਨਸੈਟਿਵ ਅਤੇ ਰੈਗੂਲੇਟਰੀ ਕਲੀਅਰੈਨਸ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਅੱਜ ਇਹ ਕੈਪ ਲਗਾਇਆ ਗਿਆ ਹੈ।ਉਨਾਂ ਕਿਹਾ ਕਿ ਕੈਂਪਾਂ ਦੌਰਾਨ ਜਿਥੇ ਉਦਯੋਗਪਤੀਆਂ ਦੀਆਂ ਮੁਸ਼ਕਲਾ ਦਾਂ ਹੱਲ ਹੋਵੇਗਾ, ਉਥੇ ਜਿਲ੍ਹੇ ਵਿੱਚ ਨਵੀਂ ਇਨਵੈਸਟਮੈਂਟ ਵੀ ਆਵੇਗੀ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਜਿਆਦਾ ਮੌਕੇ ਮਿਲਣਗੇ।
ਇਸ ਮੌਕੇ ਸਾਰੇ ਵਿਭਾਗਾਂ ਦੇ ਮੁਖੀਆਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ, ਮਾਨਵਪ੍ਰੀਤ ਸਿੰਘ ਜੀ.ਐਮ.ਡੀ.ਆਈ.ਸੀ ਅੰਮ੍ਰਿਤਸਰ, ਇੰਡਸਟ੍ਰੀਅਲ ਐਸੋਸੀਏਸ਼ਨ ਦੇ ਅਹੁੱਦੇਦਾਰ ਮੁਨੀਸ਼ ਅਗਰਵਾਲ ਪ੍ਰਧਾਨ, ਅਰਵਿੰਦਰਪਾਲ ਸਿੰਘ, ਅਮਰ ਸਿੰਘ ਚਾਵਲ ਵਾਲਾ, ਵਿਜੇ ਸ਼ਰਮਾ, ਪਿਆਰੇ ਲਾਲ ਸੇਠ, ਸੰਦੀਪ ਖੋਸਲਾ, ਕਮਲ ਡਾਲਮੀਆ, ਏ.ਪੀ.ਐਸ ਚੱਠਾ, ਮੁਕੇਸ਼ ਨੰਦਾ, ਰਵੀ ਸਹਿਦੇਵ ਆਦਿ ਇਨਵੈਸਟਰ ਹਾਜ਼ਰ ਸਨ।

Check Also

ਮਹਾਂ ਲੇਖਾਕਾਰ ਵਿਭਾਗ ਵਲੋਂ ਪੈਨਸ਼ਨ ਅਦਾਲਤ 21 ਨਵੰਬਰ ਨੂੰ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 21 ਨਵੰਬਰ ਨੂੰ ਆਲ ਇੰਡੀਆ ਸਰਵਿਸ ਦੇ …