ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਆਈ.ਕੇ.ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ।ਬੀ.ਏ ਸਮੈਸਟਰ ਤੀਸਰਾ ਦੇ ਵਿਦਿਆਰਥੀਆਂ ਨੇ ਟੀਚਰ ਇੰਚਾਰਜ਼ ਡਾ. ਬਲਜੀਤ ਕੌਰ ਅਤੇ ਡਾ. ਹਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਗਿਆਨ-ਵਿਗਿਆਨ ਦੀਆਂ ਵੱਖ-ਵੱਖ ਲੱਭਤਾਂ ਨਾਲ ਸੰਵਾਦ ਰਚਾਇਆ।ਇਥੇ ਉਹ ਵਾਤਾਵਰਨ ਦੀ ਸੰਭਾਲ ਨਾਲ ਜੁੜੇ ਹੋਏ ਵਿਸ਼ੇ ਨੂੰ ਮੁਖ਼ਾਤਿਬ ਵਿਗਿਆਨ ਦੀਆਂ ਕਈ ਨਵੀਨ ਖੋਜਾਂ ਦੇ ਰੂਬਰੂ ਹੋਏ।ਇਸ ਸਮੇਂ ਉਹਨਾਂ ਨੂੰ ਪਾਣੀ ਅਤੇ ਰੁੱਖਾਂ ਦੇ ਬਚਾਅ, ਵਿਭਿੰਨ ਜੀਵਾਂ ਦੀ ਰੱਖਿਆ ਨਾਲ ਸਬੰਧਤ ਉਪਰਾਲਿਆਂ, ਕੁਦਰਤੀ ਊਰਜਾ ਦੇ ਸੰਗ੍ਰਹਿ ਦੇ ਸ੍ਰੋਤਾਂ, ਪੁਲਾੜ ਨਾਲ ਸਬੰਧਤ ਰਹੱਸਾਂ ਅਤੇ ਡਾਇਨਾਸੌਰ ਪ੍ਰਜਾਤੀ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਨਾਲ ਜਾਣ ਪਛਾਣ ਕਰਵਾਈ ਗਈ।ਵਿਦਿਆਰਥੀਆਂ ਨੇ ਮਨੋਰੰਜ਼ਨ ਦੇ ਮਾਧਿਅਮ ਰਾਹੀਂ ਗਿਆਨ ਪ੍ਰਾਪਤੀ ਦਾ ਭਰਪੂਰ ਲਾਭ ਉਠਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …