Friday, December 27, 2024

ਤਿੰਨ ਰੋਜ਼ਾ ਬਾਲ ਮੇਲੇ ਦੇ ਪਹਿਲੇ ਦਿਨ 700 ਬੱਚਿਆਂ ਨੇ ਲਿਆ ਭਾਗ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵਲੋਂ 30ਵਾਂ ਰਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਤਿੰਨ ਰੋਜ਼ਾ ਬਾਲ ਮੇਲਾ ਬੱਗੀਖਾਨਾ ਗਰਾਊਂਡ ਵਿਖੇ ਇਥੋਂ ਦੇ ਡਾਇਰੈਕਟਰ ਬਾਬੂ ਯਸ਼ ਦੀ ਅਗਵਾਈ ਵਿੱਚ ਕਰਵਾਇਆ ਗਿਆ।ਰਜਿੰਦਰ ਸਿੰਘ ਜਰਨਲਿਸਟ ਦੀ ਯਾਦ ਵਿੱਚ ਮਨਾਏ ਜਾਣ ਵਾਲ਼ੇ ਇਸ ਬਾਲ ਮੇਲੇ ਦਾ ਉਦਘਾਟਨ ਉਹਨਾਂ ਦੇ ਸਪੁੱਤਰ ਗੁਰਪਿੰਦਰ ਸਿੰਘ ਸੰਧੂ ਨੇ ਕੀਤਾ ਅਤੇ ਮੇਲੇ ਦੇ ਪਹਿਲੇ ਦਿਨ ਸੰਤੋਸ਼ ਗਰਗ ਅਤੇ ਪੂਨਮ ਅਗਰਵਾਲ ਨੇ ਇਸ ਮੇਲੇ ਦੀ ਪ੍ਰਧਾਨਗੀ ਕੀਤੀ ਅਤੇ 700 ਦੇ ਕਰੀਬ ਬੱਚਿਆਂ ਨੇ ਇਸ ਵਿੱਚ ਭਾਗ ਲਿਆ।ਮੇਲੇ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਦੀ ਜਜਮੈਂਟ ਸੁਖਵਿੰਦਰ ਸਿੰਘ ਸੁੱਖੀ, ਪ੍ਰੋਮਿਲਾ ਮਾਨ, ਸ੍ਰੀਮਤੀ ਰੂਵੀ ਤੇ ਜਗਦੀਪ ਜੈਨਸ ਨੇ ਕੀਤੀ।ਮੰਚ ਦਾ ਸੰਚਾਲਨ ਸਿਮਰਨ ਅਰੋੜਾ ਅਤੇ ਮੁਸਕਾਨ ਸ਼ਰਮਾ ਨੇ ਕੀਤਾ।ਮੇਲੇ ਦੌਰਾਨ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਚੇਅਰਮੈਨ ਇਨਫੋਟੇਕ ਅਤੇ ਐਡਵੋਕੇਟ ਭੁਪਿੰਦਰ ਸ਼ਰਮਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।ਕਲਾ ਕੇਂਦਰ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਜਿੰਦਰ ਸਿੰਘ ਦੁੱਗਾਂ, ਰਜਿੰਦਰ ਸ਼ਰਮਾ, ਸੰਜੀਵ ਭੂਸ਼ਣ, ਰਾਮ ਨਿਵਾਸ ਸ਼ਰਮਾ, ਜਸਵਿੰਦਰ ਗਿੱਲ, ਜਸਵਿੰਦਰ ਧੀਮਾਨ ਤੇ ਅਜ਼ਾਦ ਸੰਧੂ ਵੀ ਹਾਜ਼ਰ ਸਨ।ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਫੈਂਸੀ ਡਰੈਸ ਮੁਕਾਬਲੇ ‘ਚ ਤੇਗਬਾਜ਼ ਕੌਰ ਨੇ ਪਹਿਲਾ, ਜੁਝਾਰ ਕੌਰ ਖਾਲਸਾ ਦੂਜਾ ਦਾਨਵੀ ਤੇ ਗਨਿਸ਼ਕ ਨੇ ਤੀਜ਼ਾ ਸਥਾਨ ਹਾਸਿਲ ਕੀਤਾ।ਗਾਇਨ ਮੁਕਾਬਲੇ ਵਿੱਚ ਸਨਾਇਆ ਜਸਮੀ ਤਾਇਲ ਨੇ ਪਹਿਲਾ, ਗੌਰਵਿਕ ਸਿਗਲਾ ਤੇ ਸਾਂਚੀ ਗਰਗ ਨੇ ਦੂਜਾ, ਰਵੇਂਨ ਨੇ ਤੀਜ਼ਾ, ਕਲਾਸੀਕਲ ਡਾਂਸ ‘ਚ ਮੰਨਤ ਤੇ ਮੁਸਕਾਨ ਕਥੂਰੀਆ ਨੇ ਪਹਿਲਾ, ਜਾਚਨਾ ਜਖਮੀ ਤੇ ਹਿੱਤਾਂਸ਼ੀ ਨੇ ਦੂਜਾ, ਇਸ਼ਕਾ ਨੇ ਤੀਜ਼ਾ, ਭੰਗੜੇ ਵਿੱਚ ਪਰਫੋਰਮਿੰਗ ਆਰਟ ਭੰਗੜਾ ਅਕੈਡਮੀ ਨੇ ਪਹਿਲਾ ਯੁਨਾਈਟਡ ਭੰਗੜਾ ਅਕੈਡਮੀ ਨੇ ਦੂਜਾ, ਡਾਂਸਿੰਗ ਫੀਡ ਅਕੈਡਮੀ ਅਤੇ ਮਦਰ ਇੰਡੀਆ ਕਾਨਵੈਂਟ ਸਕੂਲ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਗਰੁੱਪ ਸੰਗੀਤ ਮੁਕਾਬਲੇ ਵਿੱਚ ਜੀ.ਟੀ.ਵੀ ਪਬਲਿਕ ਸਕੂਲ ਬਰੜਵਾਲ ਨੇ ਪਹਿਲਾ ਤੇ ਦੂਜਾ ਅਤੇ ਸਵਰੰਗ ਕੱਤਕ ਕੇਂਦਰ ਸੰਗਰੂਰ ਨੇ ਤੀਜ਼ਾ ਸਥਾਨ ਹਾਸਿਲ ਕੀਤਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …