ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਐਸ.ਪੀ.ਐਸ.ਐਸ ਵਲੋਂ ਮਲਟੀਪਲ ਰਿਗਰੈਸ਼ਨ ਵਿਸ਼ਲੇਸ਼ਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਤੇ ਵਰਕਸ਼ਾਪ ਚੇਅਰਪਰਸਨ ਦੇ ਸਹਿਯੋਗ ਨਾਲ ਕਰਵਾਈ ਉਕਤ ਵਰਕਸ਼ਾਪ ਮੌਕੇ ਜੀ.ਐਨ.ਡੀ.ਯੂ ਕਾਲਜ, ਚੂੰਘਾਂ ਤਰਨਤਾਰਨ ਤੋਂ ਸਹਾਇਕ ਪ੍ਰੋਫੈਸਰ ਡਾ. ਮਨਜਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਡਾ. ਸਵਰਜ ਕੌਰ ਨੇ ਡਾ. ਮਨਜਿੰਦਰ ਕੌਰ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ’ਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।ਵਰਕਸ਼ਾਪ ਕੋਆਰਡੀਨੇਟਰ ਡਾ. ਪੂਨਮ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੀ ਜਾਣ-ਪਛਾਣ ਕਰਵਾਈ ਅਤੇ ਵਰਕਸ਼ਾਪ ਦੇ ਮੁੱਢਲੇ ਉਦੇਸ਼ਾਂ ’ਤੇ ਚਾਨਣਾ ਪਾਇਆ, ਜੋ ਕਿ ਵਿਦਿਆਰਥੀਆਂ ਨੂੰ ਐਸ.ਪੀ.ਐਸ.ਐਸ ਦੀ ਵਰਤੋਂ ਸਬੰਧੀ ਆਪਣੇ ਵਿਹਾਰਕ ਗਿਆਨ ਨੂੰ ਇਕਸਾਰ ਕਰਨ ’ਚ ਸਹਾਇਤਾ ਕਰਨਾ ਹੈ।
ਡਾ. ਮਨਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰਿਗਰੈਸ਼ਨ ਮਾਡਲ ਦੀਆਂ ਵੱਖ-ਵੱਖ ਧਾਰਨਾਵਾਂ ਦੇ ਨਾਲ-ਨਾਲ ਅਸਲ ਜੀਵਨ-ਆਧਾਰਿਤ ਉਦਾਹਰਣਾਂ ’ਚ ਇਸ ਦੀ ਲਾਗੂ ਹੋਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਇਸ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਨੂੰ ਵਧਾਉਣ ਅਤੇ ਵਿੱਦਿਅਕ ਹੁਨਰ ਨੂੰ ਉਤਸ਼ਾਹਿਤ ਕਰਨ ’ਚ ਉਨ੍ਹਾਂ ਦੀ ਭੂਮਿਕਾ ’ਚ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਡਾ. ਪੂਨਮ ਨੇ ਕਿਹਾ ਕਿ ਵਰਕਸ਼ਾਪ ’ਚ 85 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਡਾ. ਨਿਧੀ ਸੱਭਰਵਾਲ ਨੇ ਮੰਚ ਸੰਚਾਲਨ ਕੀਤਾ ਕੀਤਾ।ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ ਪ੍ਰੋ. ਮੀਨੂੰ ਚੋਪੜਾ, ਡਾ. ਹਰਪ੍ਰੀਤ ਕੌਰ ਮਹਿਰੋਕ ਅਤੇ ਡਾ. ਨਵਪ੍ਰੀਤ ਕੁਲਾਰ ਨੇ ਸਮਾਗਮ ਦੀ ਸਫ਼ਲਤਾ ਲਈ ਅਹਿਮ ਯੋਗਦਾਨ ਪਾਇਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …