ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾ ਟੀਕਾਕਰਣ ਅਫਸਰ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ‘ਸਪੈਸ਼ਲ ਇਮੁਨਾਈਜੇਸ਼ਨ ਵੀਕ’ ਸੰਬਧੀ ਜਿਲ੍ਹਾ ਦੇ ਆਓਟ ਰੀਚ ਇਲਾਕਿਆਂ ਵਿੱਚ ਇਕ ਸਪੈਸ਼ਲ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਜਿਲ੍ਹਾ ਟੀਕਾਕਰਣ ਅਫਸਰ ਡਾ. ਭਾਰਤੀ ਨੇ ਕਿਹਾ ਕਿ ਵਿਸ਼ਵ ਟੀਕਾਕਰਣ ਹਫਤਾ ਪੂਰੇ ਵਿਸ਼ਵ ਵਿੱਚ 25 ਤੋਂ 30 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।ਮੁਹਿੰਮ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਬੱਚਾ ਜਾਂ ਗਰਭਵਤੀ ਮਾਂ ਵੈਕਸੀਨੇਸ਼ਨ ਤੋਂ ਵਾਂਝੇ ਨਾ ਰਹਿਣ।ਇਸ ਹਫਤੇ ਦੌਰਾਨ ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਨੂੰ ਟੀਕਾਕਰਣ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਉਟਰੀਚ ਇਲਾਕੇ ਜਿਵੇਂ ਝੁੱਗੀਆਂ, ਬਸਤੀਆਂ, ਭੱਠੇ, ਗੁੱਜਰਾਂ ਦੇ ਡੇਰੇ, ਮਾਈਗਰੇਟਰੀ ਤੇ ਸਲੱਮ ਏਰੀਏ ਵਿੱਚ ਟੀਕਾਕਰਣ ਕੈਂਪ ਲਗਾ ਕੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਵੇਗੀ।ਇਸ ਦਾ ਪੂਰਾ ਰਿਕਾਰਡ ਯੂ ਵਿਨ ਐਪ ‘ਤੇ ਅੱਪਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਅਤੇ ਗਰਭਵਤੀ ਮਾਂ ਦਾ ਟੀਕਾਕਰਣ ਰਿਕਾਰਡ ਕਿਸੇ ਵੀ ਜਗ੍ਹਾ ‘ਤੇ ਇੰਟਰਨੈਟ ਦੀ ਮਦਦ ਨਾਲ ਵੇਖਿਆ ਜਾ ਸਕੇਗਾ।ਇਸ ਮੌਕੇ ਡਾ. ਵਨੀਤ ਕੌਰ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …