ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਫਾਰੁਖਾਬਾਦ ਘਰਾਣੇ ਤੋਂ ਭਾਰਤ ਦੀ ਨਾਮਵਰ ਮਹਿਲਾ ਤਬਲਾ ਵਾਦਿਕਾ `ਪਿ੍ਰੰਸੇਸ ਆਫ ਤਬਲਾ` ਰਿੰਪਾ ਸ਼ਿਵਾ ਨੇ ਆਪਣੀ ਕਲਾ ਦੀ ਪੇਸ਼ਕਾਰੀ ਦਾ ਅਜਿਹਾ ਰੰਗ ਬੰਨ੍ਹਿਆ ਕਿ ਸਰੋਤੇ ਝੂਮਣ ਲਾ ਦਿੱਤੇ ਅਤੇ ਤਬਲੇ ਦੀਆਂ ਥਾਪਾਂ ਨਾਲ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਉਨ੍ਹਾਂ ਦੀ ਪੇਸ਼ਕਾਰੀ ਦਾ ਆਯੋਜਨ ਯੂਨੀਵਰਸਿਟੀ ਦੇ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਵਿਭਾਗ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਸਵਰ-ਅੰਮ੍ਰਿਤ ਦੌਰਾਨ ਕੀਤਾ ਗਿਆ।
ਸਮਾਗਮ ਦਾ ਉਦਘਾਟਨ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ, ਤਬਲਾ ਵਾਦਿਕਾ ਰਿੰਪਾ ਸ਼ਿਵਾ, ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ, ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਰਿਹਾਨ ਹਸਨ ਉਰਦੂ ਵਿਭਾਗ, ਪ੍ਰਵੀਨ ਪੁਰੀ ਡਾਈਰੈਕਟਰ ਲੋਕ ਸੰਪਰਕ, ਡਾ. ਸੰਜੀਵ ਸ਼ਰਮਾ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਜੋਤੀ ਪ੍ਰਜਵਲਨ ਕਰਕੇ ਕੀਤਾ ਗਿਆ।ਆਏ ਹੋਏ ਮਹਿਮਾਨਾਂ ਦਾ ਵਿਭਾਗ ਦੇ ਮੁਖੀ ਦੁਆਰਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੁਆਰਾ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਸਮਾਗਮ ਇਕ ਸ਼ੁਰੂਆਤ ਹੈ ਮੈਨੂੰ ਆਸ ਹੈ ਕਿ ਉਨ੍ਹਾਂ ਨਿਗਰਾਨੀ ਵਿਚ ਵਿਭਾਗ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ।ਸਮਾਗਮ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਪੀ.ਐਚ.ਡੀ ਸਕਾਲਰ ਹਰਸਿਮਰਨ ਸਿੰਘ ਦੁਆਰਾ ਸ਼ਾਸ਼ਤਰੀ ਗਾਇਨ ਦੀ ਪੇਸ਼ਕਾਰੀ ਕੀਤੀ ਗਈ। ਜਿਸ ਦਾ ਤਬਲੇ ਤੇ ਸਾਥ ਵਿਭਾਗ ਦੇ ਡਾ. ਮੁਰਲੀ ਮਨੋਹਰ ਅਤੇ ਤਾਰ ਸ਼ਹਿਨਾਈ ਤੇ ਸਾਥ ਵਿਭਾਗ ਦੇ ਵਿਦਿਆਰਥੀ ਭਗਤਾ ਸਿੰਘ ਦੁਆਰਾ ਦਿੱਤਾ ਗਿਆ।ਇਸ ਪੇਸ਼ਕਾਰੀ ਤੋਂ ਬਾਅਦ ਤਬਲਾ ਵਾਦਿਕਾ ਰਿੰਪਾ ਸ਼ਿਵਾ ਦੁਆਰਾ ਤਬਲੇ ਦੀ ਅਜਿਹੀ ਅਨੰਦਮਈ ਪੇਸ਼ਕਾਰੀ ਦਿੱਤੀ ਗਈ ਜਿਵੇ ਕਿ ਸਮਾਂ ਹੀ ਰੁੱਕ ਗਿਆ ਹੋਵੇ।
ਇਸ ਸਮਾਗਮ ਵਿੱਚ ਡਾ. ਬਲਜੀਤ ਕੌਰ, ਡਾ. ਚੰਦਨ, ਡਾ. ਕਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਮੇਘਾ ਸਲਵਾਨ ਆਦਿ ਪੰਜਾਬੀ ਵਿਭਾਗ ਅਤੇ ਸਬੰਧਿਤ ਵਿਭਾਗ ਦੇ ਅਧਿਆਪਕ ਡਾ. ਸ਼ੂਪ੍ਰੀਤ ਸਿੰਘ, ਡਾ. ਗਾਵੀਸ਼, ਡਾ. ਹਰਮੀਤ ਸਿੰਘ, ਡਾ. ਰਮਨਦੀਪ ਕੌਰ, ਡਾ. ਗੀਤੂ ਬਾਲਾ, ਡਾ. ਪ੍ਰਿਅੰਕਾ ਅਰੋੜਾ, ਸ਼੍ਰੀ ਸਿਧਾਰਥ ਚਟਰਜੀ ਅਤੇ ਗੁਨਵੀਰ ਸਿੰਘ, ਰਿਸਰਚ ਸਕਾਲਰ ਸਤਨਾਮ ਸਿੰਘ, ਹਸਨਦੀਪ ਸਿੰਘ, ਮਨਜੀਤ ਕੌਰ, ਸਵਿਤਾ, ਕ੍ਰਿਸ਼ਨ ਸਿੰਘ ਅਤੇ ਵਿਭਾਗ ਦੇ ਵਿਦਿਆਰਥੀ ਸ਼ਾਮਿਲ ਸਨ।ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਪੇਸ਼ਕਾਰੀ ਦਾ ਅਨੰਦ ਮਾਣਿਆ। ਤਬਲਾ ਵਾਦਿਕਾ ਰਿੰਪਾ ਸ਼ਿਵਾ ਦੁਆਰਾ ਤਬਲੇ ਦੇ ਵੱਖ-ਵੱਖ ਖੇਤਰਾਂ ਸਬੰਧੀ ਵਿਭਾਗ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ।ਮੰਚ ਦਾ ਸੰਚਾਲਨ ਵਿਭਾਗ ਦੇ ਸਹਾਇਕ ਪ੍ਰੋ: ਡਾ. ਹਰਮੀਤ ਸਿੰਘ ਵਲੋਂ ਕੀਤਾ ਗਿਆ।
ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …