ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਜਮਾਤ ਸਤਵੀਂ ਨੇ ਉਮਰ ਵਰਗ-14
ਕਬੱਡੀ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਆਪਣੀ ਚੋਣ ਨੈਸ਼ਨਲ ਪੱਧਰ ‘ਤੇ ਸਕੂਲ ਖੇਡਾਂ ਲਈ ਪੱਕੀ ਕਰ ਲਈ ਹੈ।ਮਹਿਕਪ੍ਰੀਤ 10 ਤੋਂ 12 ਦਸੰਬਰ 2024 ਤੱਕ ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਉਮਰ ਵਰਗ-14 ਕਬੱਡੀ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲਵੇਗੀ।ਅਕਾਲ ਅਕੈਡਮੀ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਦੱਸਿਆ ਕਿ ਜਿਲ੍ਹਾ ਮੁਕਤਸਰ ਦੇ ਪਿੰਡ ਸੁਖਨਾ ਆਬਲੂ ‘ਚ ਹੋਏ ਨੈਸ਼ਨਲ ਸਿਲੈਕਸ਼ਨ ਕੈਂਪ ਦੌਰਾਨ ਮਹਿਕਪ੍ਰੀਤ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਟੀਮ ਵਿੱਚ ਆਲ ਰਾਉਂਡਰ ਦੇ ਤੌਰ ‘ਤੇ ਆਪਣਾ ਸਥਾਨ ਬਣਾਇਆ।ਉਨ੍ਹਾਂ ਅਕੈਡਮੀ ਦੇ ਕਬੱਡੀ ਕੋਚ ਲਖਵਿੰਦਰ ਸਿੰਘ ਅਤੇ ਸਮੂਹ ਸਟਾਫ ਦੀ ਮਿਹਨਤ ਅਤੇ ਸਹਿਯੋਗ ਦੀ ਵੀ ਤਾਰੀਫ਼ ਕੀਤੀ।ਜਿਕਰਯੋਗ ਕਿ ਪਿੱਛਲੇ ਸਾਲ ਅਕੈਡਮੀ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ ਵੀ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media