ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਚ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਥਾਨਕ ਡੀ.ਏ.ਵੀ ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਚ ਪ੍ਰੋ. ਡਾ. ਜੇ.ਜੇ ਮਹੇਂਦਰ, ਡਾ. ਕਿਰਨ ਖੰਨਾ, ਡਾ. ਨੀਰਜ ਗੁਪਤਾ, ਡਾ. ਸ਼ਵੇਤਾ ਕਪੂਰ ਅਤੇ ਡਾ. ਨੀਰਜਾ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।ਸਕੂਲ ਦੇ ਬਾਰਹਵੀਂ ਕਲਾਸ ਦੇ ਲਗਭਗ 300 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵਿਸ਼ਾ ਮਾਹਿਰਾਂ ਨੇ ਦੱਸਿਆ ਕਿ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੇ ਜੀਵਨ ‘ਚ ਇੱਕ ਵੱਡੇੇ ਬਦਲਾਅ ਦਾ ਸਮਾਂ ਹੁੰਦਾ ਹੈ, ਕਿਉਂਕਿ ਵਿਦਿਆਰਥੀ ਆਪਣੇ ਭਵਿਖ ਦੀ ਦਿਸ਼ਾ ਦੀ ਚੋਣ ਕਰਦੇ ਹਨ।ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਕਾਮਰਸ ਦੇ ਵਿਦਿਆਰਥੀਆਂ ਲਈ ਅਨਗਿਣਤ ਮੌਕੇ ਹੁੰਦੇ ਹਨ।ਉਹ ਸੀ.ਏ, ਯੂ.ਪੀ.ਐਸ.ਸੀ, ਪੀ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰ ਸਕਦੇ ਹਨ।ਭਾਰਤੀ ਰੇਲਵੇ, ਵੈਬ ਡਿਜ਼ਾਈਨਿੰਗ, ਪੱਤਰਕਾਰਿਤਾ, ਫਿਲਮ ਮੇਕਿੰਗ, ਗ੍ਰਾਫਿਕ ਡਿਜ਼ਾਈਨਿੰਗ, ਮਾਨਵ ਸੰਸਾਧਨ ਪ੍ਰਬੰਧਨ ਆਦਿ ‘ਚ ਉਹ ਆਪਣਾ ਭਵਿੱਖ ਬਣਾ ਸਕਦੇ ਹਨ।ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦਾ ਡੀ.ਏ.ਵੀ ਕਾਲਜ ਲੜਕੇ ਅਤੇ ਲੜਕੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਦਾ ਹੈ।ਵਿਗਿਆਨ, ਕਾਮਰਸ ਤੇ ਹਿਊਮੈਨਟੀਜ਼ ਗਰੁੱਪ ‘ਚ ਕਈ ਵਿਦਿਆਰਥੀ ਹਰ ਸਾਲ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਮੈਰਿਟ ‘ਚ ਸਥਾਨ ਪ੍ਰਾਪਤ ਕਰਦੇ ਹਨ।ਉਹ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵਿਦਿਆਰਥੀ ਤੇ ਵਿਦਿਆਰਥਣਾਂ ਵਿਸ਼ੇਸ਼ ਉਪਲੱਬਧੀਆਂ ਅਹਿਮ ਹੁੰਦੀਆਂ ਹਨ।ਅਰਸ਼ਪ੍ਰੀਤ ਅਤੇ ਅਭਿਸ਼ੇਕ ਸ਼ਰਮਾ ਵਰਗੇ ਕਿ੍ਰਕੇਟ ਖਿਡਾਰੀ ਇਸ ਕਾਲਜ ਦੀ ਦੇਣ ਹਨ, ਜੋ ਦੇਸ਼ ਦੇ ਸਨਮਾਨ ਨੂੰ ਚਾਰ ਚੰਦ ਲਗਾ ਰਹੇ ਹਨ।ਵਿਦਿਆਰਥੀਆਂ ਤੇ ਵਿਦਿਆਰਥਣਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਸਾਰੇ ਵਿਸ਼ਾ ਮਾਹਿਰਾਂ ਨੇ ਸਹੀ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕੇ ਹੱਲ ਕੀਤੇ।ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਸਪੋਰਟਸ ਡੇਅ ਮਨਾਇਆ
ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ …