Saturday, November 15, 2025

ਵਿਰਸਾ ਵਿਹਾਰ ’ਚ ਮਨਾਇਆ ਸੰਸਾਰ ਪ੍ਰਸਿੱਧ ਗਾਇਕ ਮਰਹੂਮ ਮੁਹੰਮਦ ਰਫ਼ੀ ਦਾ 100ਵਾਂ ਜਨਮ ਦਿਹਾੜਾ

ਅੰਮ੍ਰਿਤਸਰ, 26 ਦਸੰਬਰ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਸੰਸਾਰ ਪ੍ਰਸਿੱਧ ਮਰਹੂਮ ਗਾਇਕ ਮੁਹੰਮਦ ਰਫ਼ੀ ਸਾਹਿਬ ਦੇ 100ਵੇਂ ਜਨਮ ਦਿਵਸ ‘ਤੇ ਉਨ੍ਹਾਂ ਦੇ ਬੁੱਤ ‘ਤੇ ਫੁੱਲਾਂ ਦੀ ਮਾਲਾ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਰਸਾ ਵਿਹਾਰ ਵਿਖੇ ਨੈਸ਼ਨਲ ਸਕੂਲ ਆਫ਼ ਡਰਾਮਾ ਦਿੱਲੀ ਵਲੋਂ ਲਗਾਈ ਗਈ ਨੈਸ਼ਨਲ ਥੀਏਟਰ ਵਰਕਸ਼ਾਪ ਵਿੱਚ ਆਏ ਵਿਦਿਆਰਥੀਆਂ ਨੂੰ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਸਾਹਿਬ ਦੇ ਜੀਵਨ ਅਤੇ ਗਾਇਕੀ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨਾਲ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਪਾਸਆਊਟ ਅਧਿਆਪਕ ਪਾਰਥੋ ਬੈਨਰਜੀ ਅਤੇ ਪ੍ਰਿਤਪਾਲ ਰੁਪਾਣਾ ਵੀ ਮੌਜ਼ੂਦ ਸਨ।ਜਿਕਰਯੋਗ ਹੈ ਕਿ ਰਫ਼ੀ ਸਾਹਿਬ ਦੀ 100ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਅਤੇ ਸੰਗੀਤਕ ਪ੍ਰੋਗਰਾਮ 29 ਦਸੰਬਰ ਨੂੰ ਸ਼ਾਮ 4.00 ਵਜੇ ਗਾਇਕ ਹਰਿੰਦਰ ਸੋਹਲ ਵਲੋਂ ਕਰਵਾਇਆ ਜਾਵੇਗਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …