ਸਮਰਾਲਾ, 26 ਦਸੰਬਰ (ਇੰਦਰਜੀਤ ਸਿੰਘ ਕੰਗ) – ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵਿਖੇ ਕੈਨੇਡਾ ਨਿਵਾਸੀ ਰਾਜਿੰਦਰ ਸਿੰਘ ਅਤੇ ਰਮਨਦੀਪ ਕੌਰ ਦੁਆਰਾ ਸਰਦ ਰੁੱਤ ਦਾ ਧਿਆਨ ਰੱਖਦੇ ਹੋਏ ਭੇਜੇ ਪੈਸਿਆਂ ਨਾਲ ਸਕੂਲ ਵਿੱਚ ਪੜ੍ਹਦੇ 80 ਦੇ ਕਰੀਬ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਕਾਲਾ, ਮਾਤਾ ਹਰਪ੍ਰੀਤ ਕੌਰ ਅਤੇ ਛੋਟੀ ਬੇਟੀ ਹਸਰਤ ਕੌਰ ਦੁਆਰਾ ਕੋਟੀਆਂ ਵੰਡੀਆਂ ਗਈਆਂ।ਸਕੂਲ ਵਿੱਚ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਵਾਸੀ ਜੋੜੇ ਦੇ ਪਿਤਾ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤੇ ਨੂੰਹ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ, ਖਾਸਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਸਹਾਇਤਾ ਕਰਕੇ ਤਾਂ ਜੋ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਹੂਲਤਾਂ ਪ੍ਰਾਪਤ ਕਰਕੇ ਉੱਚ ਸਿੱਖਿਆ ਹਾਸਲ ਕਰ ਸਕਣ।ਸਕੂਲ ਮੁੱਖ ਅਧਿਆਪਕਾ ਰਾਜ ਰਾਣੀ ਨੇ ਪ੍ਰਵਾਸੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਲਈ ਅਜਿਹੇ ਦਾਨੀ ਸੱਜਣ ਰੱਬ ਦਾ ਰੂਪ ਬਣ ਕੇ ਬਹੁੜਦੇ ਹਨ ਅਤੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ ਟਹਿਲ ਸਿੰਘ, ਹਰਜੀਤ ਕੌਰ ਪੰਧੇਰ ਅਤੇ ਜਸਵੀਰ ਕੌਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …