Wednesday, March 19, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਪ੍ਰਸਿੱਧ ਅਰਥ ਸ਼ਾਸਤਰੀ ਅਤੇ ਉੱਚ ਕੋਟੀ ਦੇ ਰਾਜਨੇਤਾ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਤਹਿ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੋਸ਼ਲ ਮੀਡੀਆ `ਤੇ ਸਾਂਝੇ ਕੀਤੇ ਗਏ ਆਪਣੇ ਸ਼ੋਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੇ ਮਾਣਮੱਤੇ ਸਪੂਤ ਡਾ. ਮਨਮੋਹਨ ਸਿੰਘ ਭਾਰਤ ਦੇ ਆਰਥਿਕ ਉਦਾਰੀਕਰਨ ਦੇ ਅਜਿਹੇ ਨਿਰਮਾਤਾ ਸਨ, ਜਿਨ੍ਹਾਂ ਨੇ ਦੇਸ਼ ਦਾ ਸਰਬਪੱਖੀ ਵਿਕਾਸ ਕਰਕੇ ਦੇਸ਼ ਨੂੰ ਇੱਕ ਨਵੇਂ ਪ੍ਰਗਤੀ ਯੁੱਗ ਵਿਚ ਪ੍ਰਵੇਸ਼ ਕਰਾਉਣ ਹਿੱਤ ਗੌਰਵਸ਼ਾਲੀ ਯੋਗਦਾਨ ਪਾਇਆ।ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ (2004-2014) ਦੂਰ ਦ੍ਰਿਸ਼ਟੀ ਵਾਲੀ ਯੋਗ ਅਗਵਾਈ ਦਾ ਪ੍ਰਮਾਣ ਸੀ।ਉਹ ਭਾਰਤ ਦੇ ਸਰਵਪੱਖੀ ਵਿਕਾਸ, ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਪ੍ਰਤੀ ਪੂਰਨ ਰੂਪ ਵਿੱਚ ਪ੍ਰਤਿਬੱਧ ਸਨ।
ਡਾ. ਮਨਮੋਹਨ ਸਿੰਘ ਜੀ ਦੀ ਨਿਮਰਤਾ ਭਰਪੂਰ ਸ਼ਖਸੀਅਤ, ਤੀਖਣ ਬੁੱਧੀ ਅਤੇ ਇਮਾਨਦਾਰੀ ਸਮੱਚੇ ਵਿਸ਼ਵ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਹੈ।ਉਨ੍ਹਾਂ ਦਾ ਸਮੁੱਚਾ ਜੀਵਨ ਅਤੇ ਕਾਰਜ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਕਿ ਕਿਵੇਂ ਕਿਸੇ ਮਨੁੱਖ ਦਾ ਸਮਰਪਣ, ਬੌਧਿਕਤਾ ਅਤੇ ਸੇਵਾ ਇੱਕ ਰਾਸ਼ਟਰ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੇ ਇਸ ਲਾਸਾਨੀ ਨੇਤਾ ਨੂੰ ਸਲਾਮ ਕਰਦੀ ਹੈ।ਸਿੱਖ ਕੌਮ ਨੂੰ ਡਾ. ਮਨਮੋਹਨ ਸਿੰਘ ਉਪਰ ਹਮੇਸ਼ਾਂ ਮਾਣ ਰਹੇਗਾ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …