ਨਿਮਾਣਾ ਸਿਹੁੰ ਰੋਜ਼ਾਨਾ ਦੀ ਤਰ੍ਹਾਂ ਡੇਅਰੀ ਤੋਂ ਚੁਆਵਾਂ ਦੁੱਧ ਲੈਣ ਗਿਆ।ਡੇਅਰੀ `ਤੇ ਦੁੱਧ ਲੈਣ ਵਾਲਿਆਂ ਦੀ ਬਹੁਤਾਤ ਹੋਣ ਕਰਕੇ ਇੱਕ ਸਾਥੀ ਦੇ ਡੋਲ਼ ਦਾ ਢੱਕਣ ਇੱਕੋ ਜਿਹੇ ਹੋਰਨਾਂ ਢੱਕਣਾਂ ਵਿੱਚ ਰਲ਼ ਗਿਆ।ਡੋਲ਼ ਵਿੱਚ ਦੁੱਧ ਪਵਾ ਕੇ ਬੈਂਚ `ਤੇ ਪਏ ਢੱਕਣਾਂ ਵਿੱਚੋਂ ਆਪਣੇ ਦੱਧ ਵਾਲੇ ਡੋਲੂ `ਤੇ ਚਾਰ ਪੰਜ ਢੱਕਣ ਫਿੱਟ ਕੀਤੇ, ਪਰ ਕੋਈ ਥੋੜਾ ਬਹੁਤਾ ਵੱਡਾ ਤੇ ਕੋਈ ਥੋੜਾ ਬਹੁਤ ਛੋਟਾ।ਆਖਿਰ ਉਸਦੇ ਆਪਣੇ ਡੋਲ਼ ਦਾ ਢੱਕਣ ਫਿੱਟ ਆ ਗਿਆ।ਉਹ ਅਜੇ ਤੁਰਨ ਲੱਗਾ ਸੀ ਕਿ ਉਥੇ ਖੜ੍ਹੇ ਇੱਕ ਬਜ਼ੁਰਗ ਨੇ ਉਸ ਦੇ ਮੋਢੇ `ਤੇ ਹੱਥ ਰੱਖ ਕੇ ਰੋਕਦਿਆਂ ਕਿਹਾ “ਕਿ ਇਹ ਭਾਂਡਿਆਂ ਦੇ ਢੱਕਣ ਹਨ, ਇਹ ਉਸੇ ਭਾਂਡੇ ‘ਤੇ ਆਉਣੇ ਹਨ, ਜਿਸ ਭਾਂਡੇ ਦੇ ਇਹ ਢੱਕਣ ਹਨ, ਇਹ ਕੋਈ ਪਾਰਟੀਆਂ ਨਾਲ਼ ਚੱਲਣ ਵਾਲੇ ਥੋੜੀ ਨੇ, ਅੱਜ ਹੋਰ ਕਿਸੇ ਨਾਲ ਤੇ ਕੱਲ ਹੋਰ ਕਿਸੇ ਨਾਲ਼, ਇਹ ਉਹਨਾਂ `ਚੋਂ ਨਹੀਂ ਜਿਹੜੇ ਜਿਥੇ ਮਰਜ਼ੀ ਫਿੱਟ ਹੋ ਜਾਣਗੇ।” ਨਿਮਾਣਾ ਬਜ਼ੁਰਗ ਦੀ ਆਖੀ ਹੋਈ ਗੱਲ ਦੇ ਡੂੰਘੇ ਅਰਥ ਸਮਝਦਾ ਆਪਣਾ ਡੋਲ਼ ਫੜ ਸਾਈਕਲ ‘ਤੇ ਘਰ ਨੂੰ ਚੱਲ ਪਿਆ।ਕਹਾਣੀ 2712202401
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ
ਪੈਰਾਡਾਈਜ਼-2, ਛੇਹਰਟਾ ਅੰਮ੍ਰਿਤਸਰ।