Wednesday, March 19, 2025

ਸਾਹਿਤਕ ਪੱਤਰਕਾਰ ਅਤੇ ਸੰਪਾਦਕ ਸ਼ੁਸੀਲ ਦੁਸਾਂਝ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਮ੍ਰਿਤਸਰ, 28 ਦਸੰਬਰ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ, ਸਾਹਿਤਕ ਰਸਾਲੇ ‘ਹੁਣ’ ਦੇ ਸੰਪਾਦਕ ਅਤੇ ਪ੍ਰਮੁੱਖ ਗ਼ਜ਼ਲਗੋ ਸੁਸ਼ੀਲ ਦੁਸਾਂਝ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸਬ ਐਡੀਟਰ ਕਮਲ ਦੁਸਾਂਝ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਕਸ਼ਾ ਦੇਵੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ।
ਕੇਂਦਰੀ ਸਾਹਿਤ ਸਭਾ ਦੇ ਦਫਤਰ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਦੇ ਇਤਿਹਾਸਕ ਪਿੰਡ ਦੁਸਾਂਝ ਕਲਾਂ ਦੇ ਵਸਨੀਕ ਮਾਤਾ ਜੀ ਨੇ ਲਗਭਗ ਨੌ ਦਹਾਕੇ ਦਾ ਤੰਦਰੁਸਤੀ ਵਾਲਾ ਸਹਿਜ ਜੀਵਨ ਜੀਵਿਆ।ਬੀਤੀ ਰਾਤ ਉਹਨਾਂ ਆਪਣੇ ਜੱਦੀ ਘਰ ਅੰਤਿਮ ਸਵਾਸ ਲਏ।ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਦੁਸਾਂਝ ਕਲਾਂ ਵਿਖੇ ਕੀਤਾ ਗਿਆ।
ਮਾਤਾ ਜੀ ਦੇ ਇੰਝ ਬੇਵਕਤੀ ਤੁਰ ਜਾਣ `ਤੇ ਸੁਸ਼ੀਲ ਦੁਸਾਂਝ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਹਰਜਿੰਦਰ ਸਿੰਘ ਅਟਵਾਲ, ਮੱਖਣ ਕੁਹਾੜ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਪਰਮਿੰਦਰ, ਡਾ. ਮਹਿਲ ਸਿੰਘ, ਡਾ. ਆਤਮ ਰੰਧਾਵਾ, ਕੇਵਲ ਧਾਲੀਵਾਲ, ਡਾ. ਮਨਜਿੰਦਰ ਸਿੰਘ, ਮੁਖਤਾਰ ਗਿੱਲ, ਐਸ ਪਰਸ਼ੋਤਮ, ਪ੍ਰਤੀਕ ਸਹਿਦੇਵ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸੰਧੂ, ਵਜੀਰ ਸਿੰਘ ਰੰਧਾਵਾ, ਸਰਬਜੀਤ ਸੰਧੂ, ਡਾ. ਮੋਹਨ, ਡਾ. ਕਸ਼ਮੀਰ ਸਿੰਘ, ਕੁਲਵੰਤ ਸਿੰਘ ਅਣਖੀ, ਜਗਦੀਸ਼ ਸਚਦੇਵਾ, ਸ਼ੁਕਰਗੁਜ਼ਾਰ ਸਿੰਘ, ਦਿਲਰਾਜ ਦਰਦੀ, ਡਾ. ਗਗਨਦੀਪ ਸਿੰਘ ਅਤੇ ਮਨਦੀਪ ਬੋਪਾਰਾਏ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੁਸ਼ੀਲ ਦੁਸਾਂਝ ਅਨੁਸਾਰ ਮਾਤਾ ਰਕਸ਼ਾ ਦੇਵੀ ਨਮਿਤ ਅੰਤਿਮ ਅਰਦਾਸ 6 ਜਨਵਰੀ 2025 ਨੂੰ ਗੁਰਦੁਆਰਾ ਸ਼ਹੀਦਾਂ ਦੁਸਾਂਝ ਕਲਾਂ ਵਿਖੇ ਹੋਵੇਗੀ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …