ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਹਰੇੜੀ ਰੋਡ ਮਾਰਕਿਟ ਸਥਿਤ ਗੁਰੂ ਟਰੇਡਿੰਗ ਕੰਪਨੀ ਅਤੇ ਸਹਿਯੋਗੀਆਂ ਵਲੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਤਿੰਨ ਦਿਨਾਂ ਅਤੁੱਟ ਲੰਗਰ ਦੀ ਸੇਵਾ ਨਿਭਾਈ ਗਈ।ਸੇਵਾਦਾਰ ਗੁਰਮੁਖ ਮੋਖਾ ਬਡਰੁੱਖਾਂ, ਹਿੰਦਾ ਬਡਰੁੱਖਾਂ, ਦਵਿੰਦਰਪਾਲ ਸ਼ਰਮਾ, ਰਾਜਵੀਰ ਬਡਰੁੱਖਾਂ ਨੇ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਅਦੁੱਤੀ ਕੁਰਬਾਨੀ ਅੱਗੇ ਪੂਰੀ ਦੁਨੀਆਂ ਦਾ ਸੀਸ ਝੁੱਕਦਾ ਹੈ।ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਮੂਹਰੇ ਸੀਸ ਨਿਵਾਉਂਦੇ ਹੋਏ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਹੋਏ ਗੁਰੂ ਸਾਹਿਬ ਦੀ ਕਿਰਪਾ ਸਦਕਾ 26 ਦਸੰਬਰ ਤੋਂ ਸੰਗਤਾਂ ਦੀ ਸੇਵਾ ਵਿੱਚ ਲੰਗਰ ਲਗਾਇਆ ਗਿਆ ਹੈ, ਜਿਸ ਵਿੱਚ ਨੌਜਵਾਨਾਂ ਵਲੋਂ ਪੂਰੇ ਸ਼ਰਧਾ ਨਾਲ ਸੇਵਾ ਨਿਭਾਈ ਗਈ।
ਇਸ ਮੌਕੇ ਮੌਂਟੀ ਮੰਗਵਾਲ, ਰਿਸ਼ੀ ਸੰਗਰੂਰ, ਮਣੀ ਮਜੀਠੀਆ ਕੁਲਾਰਾਂ, ਰਿੰਕੂ ਬਡਰੁੱਖਾਂ, ਆਸ਼ੀ ਸੰਗਰੂਰ, ਰਾਜਦੀਪ ਦੇਹ ਕਲਾਂ, ਜੱਸਾ ਅਜੀਤ ਨਗਰ, ਰਵੀ, ਸੰਦੀਪ ਸੈਲੂਨ, ਜਸਵਿੰਦਰ, ਪਰਮਜੀਤ ਸਿੰਘ, ਬੂਟਾ ਚੰਗਾਲ, ਡਾਕਟਰ ਵਿੱਕੀ ਗਰਗ, ਬੱਲੀ ਸੰਗਰੂਰ, ਜਸਵਿੰਦਰ ਸਿੰਘ, ਮਾਤਾ ਸਤਵੰਤ ਕੌਰ ਬਡਰੁੱਖਾਂ ਅਤੇ ਹੋਰ ਸੇਵਾਦਾਰਾਂ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …