ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਮੰਦਿਰ ਸ੍ਰੀ ਮਹਾਂ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕਿਆ।ਮੰਦਿਰ ਕਮੇਟੀ ਦੇ ਪ੍ਰਧਾਨ ਚਾਂਦ ਮਘਾਨ ਤੇ ਸਮੂਹ ਮੈਂਬਰਾਂ ਵਲੋਂ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਨਾਂ ਤੋਂ ਆਸ ਕੀਤੀ ਗਈ ਕਿ ਉਹ ਆਪੋ ਆਪਣੇ ਵਾਰਡਾਂ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲੋਕ ਸੇਵਾ ਕਰਨਗੇ।ਨੱਥੂ ਲਾਲ ਢੀਗਰਾ ਤੇ ਜੋਤੀ ਪ੍ਰਕਾਸ਼ ਗਾਬਾ ਨੇ ਕਿਹਾ ਕਿ ਉਹ ਸੰਗਰੂਰ ਦੇ ਲੋਕਾਂ ਨੇ ਜਿਹੜੀ ਉਨਾਂ ‘ਤੇ ਜਿੰਮੇਵਾਰੀ ਪਾਈ ਹੈ, ਉਸ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਗੇ ਅਤੇ ਲੋਕ ਸੇਵਾ ਤੇ ਵਾਰਡਾਂ ਦੇ ਵਿਕਾਸ ਦੇ ਕੰਮ ਇਮਾਨਦਾਰੀ ਦੇ ਨਾਲ ਪਹਿਲ ਦੇ ਆਧਾਰ ਤੇ ਕਰਵਾਉਣਗੇ।ਇਸ ਮੌਕੇ ਨਰੇਸ਼ ਗਾਬਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਲਾਜਪਤ ਛਾਬੜਾ, ਸਾਧੂ ਰਾਮ ਕਾਲੜਾ, ਸਹਿਲ ਸਿੰਗਲਾ, ਰਾਜਿੰਦਰ ਗਾਬਾ, ਜੋਤੀ ਰਾਣੀ, ਮੀਨੂੰ ਗਾਬਾ, ਵਿਜੇ ਢੀਂਗਰਾ, ਰਮੇਸ਼ ਟੁਟੇਜਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …