Sunday, January 12, 2025

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਉਤਸ਼ਾਹ ਨਾਲ ਮਨਾਈ ਲੋਹੜੀ

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਲੋਹੜੀ ਦਾ ਪਾਵਨ ਤਿਓਹਾਰ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਮਨਾਇਆ ਗਿਆ।ਪ੍ਰਿੰਸੀਪਲ ਡਾ. ਗੁਪਤਾ ਨੇ ਸਭ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਲੋਹੜੀ ਮੌਸਮ ਦੇ ਪਰਿਵਰਤਨ ਕਾ ਸੰਦੇਸ਼ ਦੇਂਦਾ ਹੈ।ਪੋਹ ਦੀ ਸਰਦੀ ਉਪਰੰਤ ਮਾਘੀ ‘ਚ ਸੂਰਜ਼ ਧਰਤੀ ਦੇ ਪ੍ਰਾਣੀਆਂ ਨੂੰ ਸ਼ੀਤ ਲਹਿਰ ਤੋਂ ਮੁਕਤੀ ਮਿਲਦੀ ਹੈ।ਮਕਰ ਸੰਕਰਾਤੀ ਸਮੇਂ ਸ਼ਾਮ ਨੂੰ ਅਗਨੀ ਜਲਾ ਕੇ ਸਰਦੀ ਦੀ ਸਮਾਪਤੀ ਦਾ ਸੰਦੇਸ਼ ਦਿੱਤਾ ਜਾਂਦਾ ਹੈ।ਇਸ ਦੇ ਨਾਲ ਹੀ ਅਗਨੀਦੇਵ ਦੀ ਪੂਜਾ ਕਰਕੇ ਉਨਾਂ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ।ਇਹ ਤਿਓਹਾਰ ਮਿਲ ਜੁਲ ਕੇ ਖੁਸ਼ੀਆਂ ਮਨਾਉਣ ਅਤੇ ਮਨ ਦੇ ਹੰਕਾਰ, ਈਰਖਾ ਆਦਿ ਨੂੰ ਅਗਨ ਭੇਟ ਕਰ ਕੇ ਪ੍ਰੇਮ ਦੀ ਭਾਵਨਾ ਦਾ ਵਿਕਾਸ ਕਰਨ ਦਾ ਸੰਦੇਸ਼ ਵੀ ਦੇਂਦਾ ਹੈ।ਇਸ ਦਿਨ ਪ੍ਰਮਾਤਮਾ ਪਾਸ ਅਰਦਾਸ ਕੀਤੀ ਜਾਂਦੀ ਹੈ ਕਿ ਫਸਲਾਂ ਦਾ ਉਤਪਾਦਨ ਵਧੇ, ਸਭ ਘਰਾਂ ਵਿੱਚ ਅਨਾਜ ਦੇ ਭੰਡਾਰ ਭਰ ਜਾਣ ਅਤੇ ਸੰਸਾਰ ਵਿੱਚ ਕੋਈ ਕੋਈ ਭੁੱਖਾ ਨਾ ਰਹੇ।ਲੋਹੜੀ ਦੇ ਅਵਸਰ ‘ਤੇ ਪਤੰਗ ਉਡਾਨਾਂ ਵੀ ਸੰਸਕ੍ਰਿਤੀ ਦਾ ਹੀ ਅੰਗ ਹੈ।ਪ੍ਰੰਤੂ ਅਜਕਲ ਲੋਕ ਪਤੰਗ ਉਡਾਉਣ ਵਿੱਚ ਪ੍ਰਾਰੰਪਰਿਕ ਡੋਰ ਕੇ ਸਥਾਨ ‘ਤੇ ਜਾਨਲੇਵਾ ਚਾੲਨੀਜ਼ ਡੋਰ ਦਾ ਪ੍ਰਯੋਗ ਕਰਦੇ ਹਨ, ਜੋ ਕਈ ਹਾਦਸਿਆਂ ਦਾ ਕਾਰਣ ਬਣਦੀ ਹੈ।ੳਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਚਾੲਨੀਜ਼ ਡੋਰ ਕਾ ਪ੍ਰਯੋਗ ਨਾ ਕਰਕੇ ਪ੍ਰਾਰੰਪਰਿਕ ਡੋਰ ਦਾ ਪ੍ਰਯੋਗ ਕਰਨ।ਇਸ ਉਪਰੰਤ ਵੈਦਿਕ ਮੰਗਲ ਉਚਾਰਨ ਨਾਲ ਲੋਹੜੀ ਦੀ ਪਵਿੱਤਰ ਅਗਨੀ ਜਲਾਈ ਜਾਵੇ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਲੋਹੜੀ ਕੀ ਪਵਿੱਤਰ ਅਗਨੀ ‘ਚ ਮੁੰਗਫਲੀ, ਰਿਓੜੀਆਂ ਅਤੇ ਭੁੰਨੇ ਹੋਏ ਦਾਣਿਆਂ ਦੀਆਂ ਆਹੂਤੀਆਂ ਅਰਪਿਤ ਕਰਦਿਆਂ ਮਨੁੱਖੀ ਕਲਿਆਣ ਦੀ ਮੰਗਲ ਕਾਮਨਾ ਕੀਤੀ।ਇਸ ਅਵਸਰ ‘ਤੇ ਲੋਹੜੀ ਦੇ ਗੀਤ ਗਾਏ ਗਏ।ਸਭ ਨੇ ਮਿਲ ਕੇ ਪੰਜਾਬੀ ਲੋਕ ਗੀਤਾਂ ‘ਤੇ ਨੱਚ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਮੂੰਗਫਲੀ ਰਿਉੜੀਆਂ ਵੀ ਖਾਧੀਆਂ।

Check Also

ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ …