ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ‘ਵਿੰਟਰ ਕਾਰਨੀਵਲ` ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜ਼ਨ ਭਰਪੂਰ ਖੇਡਾਂ ਜਿਵੇਂ ਕਿ ਜਿੱਪ-ਲਾਇਨ, ਵਾਟਰ ਰੋਲਰ, ਟ੍ਰੇਨ- ਰਾਇਡ, ਮਿੱਕੀ-ਮਾਊਸ, ਕੈਮਲ ਰਾਇਡ, ਹਾਰਸ-ਰਾਇਡ, ਬੈਲੂਨ ਗੰਨ ਸ਼ੂਟਿੰਗ, ਕੈਚਰ, ਚੰਡਲ, ਕਿਸ਼ਤੀ, ਬੱਬਲ-ਹਾਊਸ, ਟਰੈਮਪੋ-ਲਾਇਨ ਅਤੇ ਹੋਟ ਏਅਰ ਬੈਲੂਨ ਦਾ ਆਨੰਦ ਮਾਣਿਆ।ਬੱਚਿਆਂ ਦੇ ਮਾਪਿਆਂ ਦੁਆਰਾ ਮਿਉਜ਼ੀਕਲ ਚੇਅਰ ਅਤੇ ਸੱਭਿਆਚਾਰਕ ਬੋਲੀਆਂ ਪਾ ਕੇ ਸਭ ਸਭ ਦਾ ਖੂਬ ਮਨੋਰੰਜ਼ਨ ਕੀਤਾ।ਲੱਕੀ ਡਰਾਅ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਾਮ ਵੰਡੇ ਗਏ। ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਲਈ ਖਾਣ-ਪੀਣ ਦੇ ਸਟਾਲਾਂ ਦਾ ਇੰਤਜ਼ਾਮ ਸਕੂਲ ਵਿੱਚ ਹੀ ਕੀਤਾ ਗਿਆ।ਜਿਸ ਵਿੱਚ ਡੋਮੀਨੋਜ਼ ਪੀਜ਼ਾ ਦਾ ਪ੍ਰਬੰਧ ਖਾਸ ਤੌਰ ‘ਤੇ ਕੀਤਾ ਗਿਆ।ਇਹ ਵਿੰਟਰ ਕਾਰਨੀਵਲ ਸਕੂਲ ਦੇ ਚੈਅਰਮੈਨ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …