ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਇੱਕ ਮਹੱਤਵਪੂਰਨ ਸਮਾਗਮ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਹਰਪ੍ਰੀਤ ਸੰਧੂ ਐਡਵੋਕੇਟ ਅਤੇ ਹੈਰੀਟੇਜ਼ ਪ੍ਰਮੋਟਰ ਦੁਆਰਾ ਤਿਆਰ ਸਚਿੱਤਰ ਕੈਲੰਡਰ ਅਤੇ ਡਾਕੂਮੈਂਟਰੀ “ਪੰਜਾਬ ਦੀ ਵਿਰਸਾਤ ਦੇ ਇਤਿਹਾਸਿਕ ਨਿਸ਼ਾਨ ਚਿਨ੍ਹ” ਜਾਰੀ ਕੀਤੀ ਜੋ ਪੰਜਾਬ ਦੀ ਪੁਰਾਤਨ ਵਿਰਾਸਤ ਅਤੇ ਇਤਿਹਾਸਕ ਖੂਬਸੂਰਤੀ ਨੂੰ ਸੁਚੱਜੇ ਢੰਗ ਨਾਲ ਦਰਸਾਉਂਦੀ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਹਰਪ੍ਰੀਤ ਸੰਧੂ ਵਲੋਂ ਕੀਤੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਕਾਰਜ਼ ਪੰਜਾਬ ਦੇ ਇਤਿਹਾਸਕ ਵਿਰਾਸਤੀ ਸਮਾਰਕਾਂ ਨੂੰ ਪ੍ਰਚਾਰਿਤ ਕਰਨ ਅਤੇ ਉਨ੍ਹਾਂ ਦੀ ਮਹੱਤਤਾ ਦਰਸਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ।ਉਨ੍ਹਾਂ ਨੇ ਹਰਪ੍ਰੀਤ ਸੰਧੂ ਦਾ ਜਿਲ੍ਹਾ ਅੰਮ੍ਰਿਤਸਰ ਦੇ ਤਿੰਨ ਮਹੱਤਵਪੂਰਨ ਵਿਰਾਸਤੀ ਸਮਾਰਕਾਂ ਪੁੱਲ ਮੋਰਾਂ, ਜੋ ਇਤਿਹਾਸਕ ਅਤੇ ਆਰਕੀਟੈਕਚਰਲ ਸ਼ਾਨ ਦਾ ਪ੍ਰਤੀਕ ਹੈ, ਟਾਊਨ ਹਾਲ ਵਿਰਾਸਤ ਦੀ ਯਾਦਗਾਰ ਹੈ ਅਤੇ 126 ਸਾਲ ਪੁਰਾਣੀ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ, ਜੋ ਇੰਡੋ-ਸਰਸੈਨਿਕ ਸ਼ੈਲੀ ਦਾ ਸ਼ਾਨਦਾਰ ਨਮੂਨਾ ਹੈ, ਨੂੰ ਉਜਾਗਰ ਕਰਨ ਲਈ ਧੰਨਵਾਦ ਪ੍ਰਗਟ ਕੀਤਾ।
ਪ੍ਰੋ. ਕਰਮਜੀਤ ਸਿੰਘ ਨੇ ਇਸ ਪ੍ਰੋਜੈਕਟ ਨੂੰ “ਪੰਜਾਬ ਦੀ ਇਤਿਹਾਸਕ ਵਿਰਾਸਤ ਦਾ ਖਜ਼ਾਨਾ” ਕਿਹਾ ਅਤੇ ਇਸ ਦੀ ਮਹੱਤਤਾ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਖਾਸ ਤੌਰ `ਤੇ ਨੌਜਵਾਨ ਪੀੜ੍ਹੀ ਨੂੰ ਜੁੜਨ ਦੇ ਯਤਨ ਵਜੋਂ ਦਰਸਾਇਆ।ਉਨ੍ਹਾਂ ਕਿਹਾ, “ਹਰਪ੍ਰੀਤ ਸੰਧੂ ਦਾ ਇਹ ਵਿਲੱਖਣ ਯਤਨ ਵਿਰਾਸਤੀ ਸਥਾਨਾਂ ਦੀ ਦਸਤਾਵੇਜ਼ਬੰਦੀ ਕਰਕੇ ਪੰਜਾਬ ਦੀ ਸੱਭਿਆਚਾਰਕ ਜੜ੍ਹਾਂ ਲਈ ਸਨਮਾਨ ਅਤੇ ਆਦਰ ਜਗਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।” ਚਿੱਤਰਾਤਮਕ ਕੈਲੰਡਰ ਅਤੇ ਡਾਕੂਮੈਂਟਰੀ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸਕ ਖਜ਼ਾਨਿਆਂ ਨੂੰ ਸਨਮਾਨ ਦੇਣ ਅਤੇ ਸੁਰੱਖਿਅਤ ਕਰਨ ਲਈ ਪ੍ਰੇਰਿਤ ਕਰਨ ਦੇ ਇੱਕ ਸਾਧਨ ਵਜੋਂ ਦੇਖਿਆ ਗਿਆ।
ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰ ਡਾਕਟਰ ਕਰਨਜੀਤ ਸਿੰਘ, ਡਾਕਟਰ ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ।
ਇਸ ਉਪਰੰਤ ਹਰਪ੍ਰੀਤ ਸਿੰਘ ਸੰਧੂ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਕੈਲੰਡਰ ਭੇਟ ਕੀਤਾ, ਜਿੰਨਾਂ ਨੇ ਹਰਪ੍ਰੀਤ ਸਿੰਘ ਸੰਧੂ ਦੇ ਉਦਮ ਦੀ ਸਰਾਹਨਾ ਕੀਤੀ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …