Friday, March 28, 2025

ਲੋਕ ਸੰਘਰਸ਼ ਕਮੇਟੀ ਸਮਰਾਲਾ ਦਾ ਵਫਦ ਸੀਵਰੇਜ਼ ਆਦਿ ਸਬੰਧੀ ਈ.ਓ ਨੂੰ ਮਿਲਿਆ

ਸਮਰਾਲਾ, 24 ਜਨਵਰੀ (ਇੰਦਰਜੀਤ ਸਿੰਘ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਦੀ ਅਗਵਾਈ ’ਚ ਸ਼ਹਿਰ ਸਮਰਾਲਾ ਦੀਆਂ ਸਮੱਸਿਆਵਾਂ ਸਬੰਧੀ ਈ.ਓ ਸਮਰਾਲਾ ਨੂੰ ਵਫ਼ਦ ਮਿਲਿਆ।ਆਗੂਆਂ ਨੇ ਦੱਸਿਆ ਕਿ ਸ਼ਹਿਰ ’ਚ ਗੰਦੇ ਪਾਣੀ ਦੇ ਨਿਕਾਸ ਦਾ ਬਹੁਤ ਮੰਦਾ ਹਾਲ ਹੈ।ਜਦੋਂਕਿ ਜਥੇਬੰਦੀ ਵਲੋਂ ਪਿੱਛਲੇ ਲੰਮੇਂ ਸਮੇਂ ਤੋਂ ਸੀਵਰੇਜ਼ ਸਮੱਸਿਆ ਸਬੰਧਿਤ ਅਧਿਕਾਰੀਆਂ ਤੇ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ, ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਜਿਵੇਂ ਖੰਨਾ ਰੋਡ ਆਦਿ ’ਤੇ ਸੀਵਰੇਜ਼ ਦੇ ਮੇਨ ਹੋਲ ਆਮ ਤੌਰ ‘ਤੇ ਲੀਕ ਕਰਦੇ ਰਹਿੰਦੇ ਹਨ ਅਤੇ ਸੜਕਾਂ ਤੇ ਗੰਦਾ ਪਾਣੀ ਖੜਨ ਨਾਲ ਸੜਕਾਂ ਟੁੱਟਦੀਆਂ ਭੱਜਦੀਆਂ ਰਹਿੰਦੀਆਂ ਹਨ।ਲੋਕਾਂ ਦੇ ਵਹੀਕਲ ਆਦਿ ਦੀ ਲੰਘਣ ‘ਚ ਭਾਰੀ ਸਮੱਸਿਆ ਆ ਰਹੀ ਹੈ।ਆਗੂਆਂ ਨੇ ਦੱਸਿਆ ਕਿ ਸ਼ਹਿਰ ’ਚ ਪਾਣੀ ਦੀ ਟੈਂਕੀ ਕੋਲ ਦਫਤਰ ’ਚ ਚੱਲ ਰਹੀ ਲਾਇਬ੍ਰੇਰੀ ਵੀ ਕਈ ਮਹੀਨਿਆਂ ਤੋਂ ਬੰਦ ਹੈ।ਆਗੂਆਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਦੇ ਵਿਕਾਸ ਸੀਵਰੇਜ਼ ਨੂੰ ਚਾਲੂ ਕਰਨ, ਨਵੇਂ ਕੁਨੈਕਸ਼ਨ ਦੇਣ, ਗੰਦੇ ਪਾਣੀ ਦੇ ਨਿਕਾਸ ਤੇ ਸਫਾਈ ਆਦਿ ਵਰਗੀਆਂ ਸਮੱਸਿਆਵਾਂ ਦਾ ਫੋਰੀ ਹੱਲ ਕੀਤਾ ਜਾਵੇ।ਉਧਰ ਇਸ ਸਬੰਧੀ ਮੰਗ ਪੱਤਰ ਲੈਂਦੇ ਹੋਏ ਈ.ਓ ਨੇ ਇਹ ਸਮੱਸਿਆਵਾਂ ਹੱਲ ਕਰਨ ਸਬੰਧੀ ਵਫ਼ਦ ਨੂੰ ਵਿਸ਼ਵਾਸ਼ ਦੁਆਇਆ। ਉਪਰੋਕਤ ਤੋਂ ਇਲਾਵਾ ਬਫ਼ਦ ਵਿੱਚ ਗੁਰਬਖ਼ਸ਼ੀਸ਼ ਸਿੰਘ, ਭੁਪਿੰਦਰਪਾਲ ਸਿੰਘ ਅਤੇ ਨਰਿੰਦਰ ਸਿੰਘ ਆਦਿ ਵੀ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …