Saturday, February 15, 2025

ਡੀ.ਏ.ਵੀ ਕਾਲਜ ਹਾਥੀ ਗੇਟ ਵਿਖੇ ਮਨਾਇਆ ਗਿਆ ਵੋਟਰ ਦਿਵਸ

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ) – ਭਾਰਤੀ ਚੋਣ ਕਮਿਸ਼ਨਰ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ 25 ਜਨਵਰੀ 2025 ਨੂੰ ਨੈਸ਼ਨਲ ਵੋਟਰ ਦਿਵਸ ਅੰਮ੍ਰਿਤਸਰ ਕੇਂਦਰੀ ਵਲੋਂ ਡੀ.ਏ.ਵੀ ਕਾਲਜ ਹਾਥੀ ਗੇਟ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਅਮਰ ਗੁਪਤਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਹਾਥੀ ਗੇਟ ਅੰਮ੍ਰਿਤਸਰ ਦੀ ਯੋਗ ਅਗਵਾਈ ਵਿੱਚ ਕਾਲਜ ਦੀ ਨੋਡਲ ਅਫ਼ਸਰ ਸ੍ਰੀਮਤੀ ਸਵਿਤਾ ਮੈਡਮ, ਪ੍ਰੋਫੈਸਰ ਸੰਦੀਪ ਵਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਿਖਿਆਰਥੀਆਂ ਵਲੋਂ ਕਵਿਤਾਵਾਂ ਅਤੇ ਭਾਸ਼ਨ ਰਾਹੀਂ ਨੈਸ਼ਨਲ ਵੋਟਰ ਦਿਵਸ ਬਾਰੇ ਦੱਸਿਆ ਗਿਆ।
ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਅੰਮ੍ਰਿਤਸਰ ਕੇਂਦਰੀ ਵਲੋਂ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਸੀਂ ਨੈਸ਼ਨਲ ਵੋਟਰ ਦਿਵਸ ਕਿਉਂ ਮਨਾਉਂਦੇ ਹਾਂ।ਇਸ ਦੀ ਕੀ ਮਹੱਤਤਾ ਹੈ।ਸਾਨੂੰ ਸਾਰਿਆਂ ਨੂੰ ਵੋਟ ਬਨਾਉਣੀ ਚਾਹੀਦੀ ਹੈ ਅਤੇ ਸਾਥੀਆਂ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਜਾਤ ਪਾਤ, ਧਰਮ, ਲਾਲਚ, ਨਿਡਰ ਹੋ ਕੇ ਨਿਰਪੱਖ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।ਇਸ ਮੌਕੇ ਰਮਿੰਦਰ ਸਿੰਘ ਕਾਹਲੋਂ ਸੁਪਰਵਾਈਜ਼ਰ, ਗੁਰਦੇਵ ਸਿੰਘ ਅਤੇ ਪਾਇਲ (ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ) ਦੇ ਦਫਤਰ ਵਿਚੋਂ ਸਮੇਤ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਸਟਾਫ਼ ਅਤੇ ਸਿਖਿਆਰਥੀਆਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …