ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ) – ਪ੍ਰਵਾਸੀ ਸਿੱਖ ਚਿੰਤਕ ਅਤੇ ਵਿਦਵਾਨ ਤਰਲੋਕ ਸਿੰਘ ਹੁੰਦਲ ਬੀਤੇ ਦਿਨੀਂ ਚਲਾਣਾ ਕਰ ਗਏ ਹਨ।ਪਿੰਡ ਰਸੂਲਪੁਰ ਫਿਲੌਰ ਦੇ ਵਾਸੀ ਹੁੰਦਲ ਅੱਜਕਲ ਬਰੈਂਪਟਨ ਵਿਖੇ ਰਹਿ ਰਹੇ ਸਨ।ਉਨ੍ਹਾਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਮਸਲਿਆਂ ‘ਤੇ ਰਚਨਾਵਾਂ ਵੱਖ-ਵੱਖ ਪੰਜਾਬੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ।ਉਨ੍ਹਾਂ ਨੇ `ਗੁਰਮੁਖਿ ਵਿਆਹਣਿ ਆਇਆ` ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਵਿਆਹ ਬ੍ਰਿਤਾਂਤ, `ਡੱਲੇ ਵਾਸੀ ਸੰਗਤਿ ਭਾਰੀ` ਇਤਿਹਾਸਕ ਨਗਰ ਡੱਲੇ ਬਾਬਤ ਖੋਜ਼ ਭਰਪੂਰ ਪੁਸਤਕ, `84 ਦੀ ਧੀ` ਕਹਾਣੀਆਂ ਅਤੇ ਲੇਖ ਸੰਗ੍ਰਹਿ ਦੀ ਪੁਸਤਕ, `ਦੁੱਖੜੇ ਬਾਪੂ ਦੇ` ਚਾਰ ਕਿਤਾਬਾਂ ਲਿਖੀਆਂ ਸਨ।ਸਿੱਖ ਆਗੂ ਅਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਨਾ-ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸ ਤੋਂ ਇਲਾਵਾ ਸਾਹਿਤਕਾਰ ਕਲਿਆਣ ਅੰਮ੍ਰਿਤਸਰੀ, ਕਹਾਣੀਕਾਰ ਵਰਿੰਦਰ ਅਜ਼ਾਦ, ਸਾਹਿਤਕਾਰ ਸਤਿੰਦਰ ਸਿੰਘ ਓਠੀ, ਗੀਤਕਾਰ ਰਣਜੀਤ ਸਿੰਘ ਆਰਜੀਤ, ਭੁਪਿੰਦਰ ਸਿੰਘ, ਪਵਿੱਤਰਜੀਤ ਸਿੰਘ, ਗੁਰਪ੍ਰੀਤ ਸਿੰਘ ਰਾਜਾ ਹੰਸਪਾਲ, ਕੋਮਲਪ੍ਰੀਤ ਕੌਰ, ਮਨਬੀਰ ਕੌਰ, ਗੁਰਜੀਤ ਕੌਰ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖਾਲਸਾ ਕਾਲਜ ਵਿਖੇ ‘ਕਰੀਅਰ ਪੇ ਚਰਚਾ’ ਵਿਸ਼ੇ ’ਤੇ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ …