Monday, April 28, 2025
Breaking News

ਸਕੂਲ ਮੈਨੇਜਮੈਂਟ ਕਮੇਟੀ ਅਤੇ ਅਧਿਆਪਕ ਸਹਿਯੋਗ ਕਮੇਟੀ ਨੇ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲਿਆ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਜਿਲ੍ਹਾ ਬਰਨਾਲਾ ਵਿਖੇ ਚੱਲ ਰਹੇ ਸਾਇੰਸ ਲੈਬ ਤੇ ਕੰਪਿਊਟਰ ਲੈਬ ਦੇ ਨਿਰਮਾਣ ਕਾਰਜ਼ਾਂ ਦਾ ਕੰਮ ਦੇਖ ਰਹੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਹਿਯੋਗ ਅਧਿਆਪਕ ਕਮੇਟੀ ਵਲੋਂ ਨਿਰੀਖਣ ਕੀਤਾ ਗਿਆ।ਚੇਅਰਮੈਨ ਰਾਣੀ ਕੌਰ, ਸੀਨੀਅਰ ਮੈਂਬਰ ਜਥੇਦਾਰ ਗੁਰਮੁਖ ਸਿੰਘ, ਸਾਬਕਾ ਹੈਡ ਮਾਸਟਰ ਸਿੱਖਿਆ ਸ਼ਾਸਤਰੀ ਸਰਦਾਰ ਗੁਰਬਖਸ਼ ਸਿੰਘ, ਮੈਂਬਰ ਸੁਰਿੰਦਰ ਕੁਮਾਰ ਸਿੰਦਰੀ ਹਾਜ਼ਰ ਰਹੇ।ਅਧਿਆਪਕਾਂ ਵਲੋਂ ਸੀਨੀਅਰ ਅਧਿਆਪਕ ਅਤੇ ਐਸ.ਐਮ.ਸੀ ਮੈਂਬਰ ਰਿਸ਼ੀ ਕੁਮਾਰ, ਕਮੇਟੀ ਮੈਂਬਰ ਅਵਨੀਸ਼ ਕੁਮਾਰ, ਯਸਪਾਲ ਗੁਪਤਾ, ਅਵਤਾਰ ਸਿੰਘ ਭੈਣੀ ਮਹਿਰਾਜ, ਸੁਮਨਦੀਪ ਕੌਰ, ਰੁਪਿੰਦਰਜੀਤ ਕੌਰ, ਤਰਨਜੋਤ ਕੌਰ ਨੇ ਨਿਰਮਾਣ ਅਧੀਨ ਕਾਰਜ਼ਾਂ ਦਾ ਜਾਇਜ਼ਾ ਲਿਆ।ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਉਸਾਰੀ ਦਾ ਕੰਮ ਨਿਯਮਾਂ ਅਨੁਸਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ।ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।ਰਿਸ਼ੀ ਕੁਮਾਰ ਨੇ ਦੱਸਿਆ ਕਿ ਐਸ.ਐਮ.ਸੀ ਦੇ ਧਿਆਨ ਵਿੱਚ ਲਿਆ ਕੇ ਹੀ ਖਰੀਦ ਕਾਰਜ਼ਾਂ ਨੂੰ ਪੂਰਾ ਕੀਤਾ ਜਾਂਦਾ ਹੈ।ਅਵਤਾਰ ਸਿੰਘ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਲ ਭੁਗਤਾਨ ਹੋ ਰਿਹਾ ਹੈ ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …