ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ)- ਸਥਾਨਕ ਅਗਰਵਾਲ ਜਿੰਮ ਵਲੋਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਮੁਕਾਬਲੇ ਲਹਿਰਾਗਾਗਾ ਦੀ ਨਵੀਂ ਅਨਾਜ ਮੰਡੀ ਵਿਖੇ ਕਰਵਾਏ ਗਏ।ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਐਡਵੋਕੇਟ ਗੋਰਵ ਗੋਇਲ ਪੁੱਤਰ ਕੈਬਨਿਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਸ਼ਿਰਕਤ ਕੀਤੀ ਐਡਵੋਕੇਟ ਗੌਰਵ ਗੋਇਲ ਨੇ ਅਗਰਵਾਲ ਜਿੰਮ ਵਲੋਂ ਕਰਵਾਈ ਗਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਲਈ ਅਗਰਵਾਲ ਜ਼ਿੰਮ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਚੰਗਾ ਉਪਰਾਲਾ ਹੈ। ਐਡਵੋਕੇਟ ਗੌਰਵ ਗੋਇਲ ਨੇ ਇਸ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਮੁਕਾਬਲੇ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਚੈਂਪੀਅਨਸ਼ਿਪ ਵਿੱਚ ਕੁਲਵਿੰਦਰ ਸਿੰਘ ਐਸ.ਡੀ.ਓ ਪੁੱਤਰ ਸਰਦਾਰ ਮੰਗੂ ਸਿੰਘ ਐਸ.ਐਸ.ਓ ਪਿੰਡ ਬਖੋਰਾ ਖੁਰਦ ਦਾ ਇਥੇ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਚੈਂਪੀਅਨਸ਼ਿਪ ਵਿੱਚ ਜੀਵਨ ਕੁਮਾਰ ਰਬੜ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ ਪੰਜਾਬ, ਗੁਰੀ ਚਹਿਲ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਪ੍ਰਧਾਨ ਛੱਜੂ ਸਿੰਘ ਕਾਲਵੰਜਾਰਾ, ਗੁਰਪਿਆਰ ਸਿੰਘ ਕਾਲਵੰਜ਼ਾਰਾ, ਅਸ਼ਵਨੀ ਅਗਰਵਾਲ ਆਸ਼, ਪ੍ਰਧਾਨ ਰਕੇਸ਼ ਕੁਮਾਰ ਗਰਗ, ਮਨਜੀਤ ਸ਼ਰਮਾ ਜੇ.ਈ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …