ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ, ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਪਲੇਸਮੈਂਟ ਅਤੇ ਅਕਾਦਮਿਕ ਕਮੇਟੀ ਵੱਲੋਂ “ਦਿ ਮਿਸਿੰਗ ਲਿੰਕ- ਕਰੀਅਰ ਬ੍ਰੇਕਥਰੂ ਲਈ ਸਾਫਟ ਸਕਿੱਲਜ਼” ਸਿਰਲੇਖ ਹੇਠ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।ਪ੍ਰੋਗਰਾਮ ਵਿੱਚ ਇੰਗਲਿਸ਼ ਪਿਲਰਸ ਐਜੂ. ਕੰਪ. ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਖੰਨਾ ਵਿਸ਼ੇਸ਼ ਤੌਰ `ਤੇ ਹਾਜਰ ਹੋਏ ਜਿਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।200 ਤੋਂ ਵੱਧ ਹਾਜ਼ਰ ਵਿਦਿਆਰਥੀਆਂ ਨੇ ਇਸ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਅੱਜ ਦੇ ਤੇਜ਼ ਰਫ਼ਤਾਰ ਵਾਲੇ ਕਾਰੋਬਾਰੀ ਮਾਹੌਲ ਵਿੱਚ ਸਾਫਟ ਸਕਿਲਜ਼ ਖਾਸ ਕਰਕੇ ਵਪਾਰਕ ਸੰਚਾਰ ਹੁਨਰ ਦੀ ਮਹੱਤਵਪੂਰਨ ਭੂਮਿਕਾ `ਤੇ ਜ਼ੋਰ ਦਿੱਤਾ ਗਿਆ।ਡਾ. ਵਿਕਰਮ ਅਤੇ ਡਾ. ਜਸਵੀਨ ਕੌਰ ਨੇ ਵਿਚਾਰ-ਵਟਾਂਦਰੇ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਵਿਭਾਗ ਦੀ ਮੁਖੀ ਡਾ. ਪਵਲੀਨ ਸੋਨੀ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਡਾ. ਅਲੀਸ਼ਾ ਚੌਹਾਨ ਅਤੇ ਸ਼੍ਰੀਮਤੀ ਅਕਾਂਕਸ਼ਾ ਚੋਪੜਾ ਦੇ ਯਤਨਾਂ ਤੋਂ ਇਲਾਵਾ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Check Also
ਡਿਪਟੀ ਕਮਿਸ਼ਨਰ ਵਲੋਂ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਇਨਸੇਨਟਿਵ ਦੇਣ ਦੀ ਮਨਜ਼ੂਰੀ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਸਾਕਸ਼ੀ ਸਾਹਨੀ ਦੀ …