ਪਾਤੜਾਂ, 5 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਹਿਤ ਦੇ ਉੱਘੇ ਸ਼ਾਇਰ ਸ੍ਰ ਗੁਰਚਰਨ ਸਿੰਘ ਧੰਜ਼ੂ ਦਾ ਕਾਵਿ ਸੰਗ੍ਰਹਿ’ ‘ਵਿਰਸੇ ਦੇ ਹਰਫ਼’ ਪੰਜਾਬੀ ਸਾਹਿਤ ਸਭਾ ਪਾਤੜਾਂ (ਪਟਿਆਲਾ) ਵਲੋਂ ਬਤਰਾ ਅਕੈਡਮੀ ਜਾਖਲ ਰੋਡ ਪਾਤੜਾਂ ਵਿਖੇ ਲੋਕ ਅਰਪਣ ਕੀਤਾ ਗਿਆ।ਇਥੇ ਮਿਲੀ ਈਮੇਲ ਅਨੁਸਾਰ ਉਘੇ ਸਾਹਿਤਕਾਰ, ਐਕਟਰ ਤੇ ਸ਼ੰਗੀਤਕਾਰ ਡਾਕਟਰ ਜਗਮੇਲ ਸਿੰਘ ਭਾਠੂਆਂ ਮੁੱਖ ਮਹਿਮਾਨ ਵਜੋਂ ਪਹੁੰਚੇ।ਪਰਚਾ ਪੜ੍ਹਨ ਦੀ ਰਸਮ ਸੀਨੀਅਰ ਪੱਤਰਕਾਰ ਭੁਪਿੰਦਰ ਜੀਤ ਸਿੰਘ ਮੌਲਵੀ ਵਾਲਾ ਨੇ ਕੀਤੀ ਅਤੇ ਕਿਤਾਬ ਦਾ ਮੁੱਖ ਬੰਦ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਵਲੋਂ ਪੜ੍ਹਿਆ ਗਿਆ।ਕਲਮ ਦੀ ਪਹਿਚਾਣ ਦਾ ਜ਼ਿਕਰ ਸਭਾ ਦੇ ਸਰਪ੍ਰਸਤ ਬਾਜ਼ ਸਿੰਘ ਮਹਿਲੀਆ ਵਲੋਂ ਕੀਤਾ ਗਿਆ।ਮੰਚ ਸੰਚਾਲਨ ਸਭਾ ਦੇ ਕਾਰਜ਼ਕਾਰੀ ਮੈਂਬਰ ਰਵੀ ਘੱਗਾ ਨੇ ਕੀਤਾ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਸਭਾ ਦੇ ਵਿੱਤ ਸਕੱਤਰ ਜਤਿਨ ਬਤਰਾ ਵਲੋਂ ਕੀਤਾ ਗਿਆ।ਮਾਨ ਸਨਮਾਨ ਦੀਆਂ ਰਸਮਾਂ ਸਭਾ ਦੀ ਮੀਤ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਵਲੋਂ ਨਿਭਾਈਆਂ ਗਈਆਂ।ਅਨੀਤਾ ਅਰੋੜਾ ਰਿੰਕੂ ਪਾਤੜਾਂ, ਰਾਮਫਲ ਰਾਜਲਹੇੜੀ, ਦਰਸ਼ਨ ਸਿੰਘ ਲਾਡਬੰਨਜ਼ਾਰਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਸੁਭਾਸ਼ ਘੱਗਾ, ਮਾਸਟਰ ਪ੍ਰੇਮ ਸਿੰਘ ਮੌਲਵੀ ਵਾਲਾ ਵਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ।ਉਭਰਦੀ ਸ਼ਾਇਰਾ ਸੁਮਨ ਦੀਦ ਸੁਤਰਾਣਾਂ ਅਤੇ ਉਭਰਦੇ ਸਾਇਰ ਗੁਰਪ੍ਰੀਤ ਇੰਨਸਾਨ ਨੇ ਵੀ ਆਪਣੀ ਸ਼ਾਇਰੀ ਦਾ ਖੂਬ ਰੰਗ ਬੰਨ੍ਹਿਆ।ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਉਹਨਾਂ ਦੇ ਸੁਪਤਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ‘ਰਵੀ’ ਨੇ ਉੱਘੇ ਪੰਜਾਬੀ ਸ਼ਾਇਰ ਅਮਰਜੀਤ ਕਸਕ ਦੀ ਸਦਾ ਬਹਾਰ ਰਚਨਾ ‘ਛੱਲਾ’ ਗੀਤ ਗਾ ਕੇ ਵਾਹ-ਵਾਹ ਖੱਟੀ ਅਤੇ ਇਲਾਕੇ ਦੇ ਕਲਮਕਾਰਾਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ।
ਇਸ ਮੌਕੇ ਮੁੱਖ ਮਹਿਮਾਨ ਡਾਕਟਰ ਜਗਮੇਲ ਸਿੰਘ ਭਾਠੂਆਂ; ਸਾਬਕਾ ਪ੍ਰੋਫੈਸਰ ਰਾਵਿੰਦਰ ਕੌਰ ‘ਰਵੀ,’ ਗੁਰਚਰਨ ਸਿੰਘ ਧੰਜ਼ੂ ਤੇ ਉਹਨਾਂ ਦੀ ਸੁਪਤਨੀ ਕੁਲਵਿੰਦਰ ਕੌਰ, ਸਭਾ ਦੇ ਮੀਤ ਪ੍ਰਧਾਨ ਤਰਸੇਮ ਖਾਸਪੁਰੀ, ਮੀਤ ਪ੍ਰਧਾਨ, ਸ਼੍ਰੀਮਤੀ ਨਿਰਮਲਾ ਗਰਗ, ਮੁੱਖ ਪੇਪਰ ਵਕਤਾ ਭੁਪਿੰਦਰ ਜੀਤ ਸਿੰਘ ਮੌਲਵੀ ਵਾਲਾ ਅਤੇ ਪੰਜਾਬੀ ਸਾਹਿਤ ਸਭਾ ਪਾਤੜਾਂ ਦੇ ਸਰਪ੍ਰਸਤ ਬਾਜ਼ ਸਿੰਘ ਮਹਿਲੀਆ ਨੂੰ ਯਾਦਗਾਰੀ ਚਿੰਨ ਮੋਮੈਂਟੋ ਤੇ ਫੁਲਕਾਰੀ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …