ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੂਨਾ ਵਿਖੇ ਪਿੱਛਲੇ ਦਿਨੀ ਜਿਲ੍ਹਾ ਸਿੱਖਿਆ ਅਫਸਰ (ਸ) ਸ੍ਰੀਮਤੀ ਮਲਕਾ ਰਾਣੀ, ਸਕੂਲ ਇੰਚਾਰਜ਼ ਮੈਡਮ ਹਰਵਿੰਦਰ ਕੌਰ ਅਤੇ ਨੋਡਲ ਇੰਚਾਰਜ਼ ਭਰਤ ਕਾਠ ਦੀ ਅਗਵਾਈ ਵਿੱਚ ਬਿਜ਼ਸਨ ਬਲਾਸਟਰ ਮੇਲਾ ਲਗਵਾਇਆ ਗਿਆ।ਇਸ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਮੈਡਮ ਸੋਨਾ ਰਾਣੀ ਅਤੇ ਮੈਡਮ ਅਮਨਜੀਤ ਕੌਰ ਨੇ ਭਰਪੂਰ ਸਹਿਯੋਗ ਦਿੱਤਾ।ਇਸ ਮੇਲੇ ਲਈ ਸਰਕਾਰ ਵਲੋਂ ਵਿਦਿਆਰਥੀਆਂ ਦੇ ਖਾਤੇ ਵਿੱਚ ਸੀਡ ਮਨੀ ਭੇਜੀ ਗਈ ਸੀ।ਮੇਲੇ ਦੌਰਾਨ ਵਿਦਿਆਰਥੀਆਂ ਨੇ ਦਹੀਂ-ਭੱਲਾ, ਸਪੈਸਲ ਮੱਖਣ ਕੁਲਚਾ, ਚਾਹ-ਪਕੌੜਾ, ਪਾਸਤਾ, ਟਿੱਕੀ ਆਦਿ ਬਸਤਾਂ ਤਿਆਰ ਕਰਕੇ ਵੇਚੀਆ।ਇਸ ਸਮੇਂ ਉਪ ਜਿਲ੍ਹਾ ਅਫਸਰ ਬਰਨਾਲਾ ਬਰਜਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।ਨਿਰਭੈ ਸਿੰਘ ਚੇਅਰਮੈਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਬਰਾਂ ਵੱਲੋ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।ਇਸ ਮੌਕੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਮੇਲੇ ਦਾ ਆਨੰਦ ਮਾਣਿਆ ਗਿਆ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …