ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਬ੍ਰਾਹਮਣ ਸਭਾ ਸਨਾਮ ਵਲੋਂ ਗਗਨਦੀਪ ਭਾਰਦਵਾਜ ਪੁੱਤਰ ਰਾਮ ਲਾਲ ਸ਼ਰਮਾ ਕਿਸਾਨ ਨੇਤਾ ਨੇ ਜੈਪੁਰ ਵਿੱਚ ਹੋਈ ਜੈਪੁਰ ਰੈਪਿਡ ਚੈਸ ਚੈਂਪੀਅਨਸ਼ਿਪ ਵਿੱਚ 1501 ਤੋਂ 1650 ਕੈਟਾਗਰੀ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਟੂਰਨਾਮੈਂਟ ਵਿੱਚ 400 ਖਿਡਾਰੀਆਂ ਨੇ ਭਾਗ ਲਿਆ।ਬ੍ਰਾਹਮਣ ਸਭਾ ਨੇ ਗਗਨਦੀਪ ਨੂੰ ਸਨਮਾਨਿਤ ਕੀਤਾ।ਜਿਕਰਯੋਗ ਹੈ ਕਿ ਰਾਮਪਾਲ ਸ਼ਰਮਾ ਨੇ ਕਾਫੀ ਲੰਬੇ ਸਮੇਂ ਤੱਕ ਬ੍ਰਾਹਮਣ ਸਭਾ ਦੀ ਸੇਵਾ ਨਿਭਾਈ ਹੈ।ਇਸ ਮੌਕੇ ਪ੍ਰਦੀਪ ਮੈਨਨ ਰਾਸ਼ਟਰੀ ਉਪ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ, ਡਾਕਟਰ ਪਰਸ਼ੋਤਮ ਵਸ਼ਿਸ਼ਟ ਨੀਟੂ ਸਾਬਕਾ ਮੈਂਬਰ ਲੋਕ ਅਦਾਲਤ, ਸੁਨਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਹਰਭਗਵਾਨ ਸ਼ਰਮਾ, ਜਿਲ੍ਹਾ ਪ੍ਰਧਾਨ ਨੰਦ ਲਾਲ ਸ਼ਰਮਾ, ਭੀਮ ਸ਼ਰਮਾ ਭੱਠੇ ਵਾਲੇ ਵਾਇਸ ਪ੍ਰਧਾਨ, ਸਤਭੂਸ਼ਨ ਸ਼ਰਮਾ ਕਾਰਜਕਾਰਨੀ ਮੈਂਬਰ, ਸੁਪਿੰਦਰ ਭਾਰਦਵਾਜ ਰਿਟਾਇਰਡ ਜੂਨੀਅਰ ਇੰਜੀਨੀਅਰ ਸੰਜੇ ਆਦਿ ਹਾਜ਼ਰ ਸਨ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …