ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਸਮਾਜਿਕ ਸਰੁਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਬਲਾਕ ਸੁਨਾਮ ਦੇ ਪ੍ਰੋਜੈਕਟ ਅਫਸਰ ਸ੍ਰੀਮਤੀ ਰੇਖਾ ਰਾਣੀ ਦੀ ਅਗਵਾਈ ਹੇਠ ਪਿੰਡ ਅਕਾਲਗੜ੍ਹ ਦੇ ਸੈਂਟਰ ਵਿਖੇ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਮਾਨ ਤਹਿਤ ਪ੍ਰੀ ਸਕੂਲ ਗਤੀਵਿਧੀਆਂ ਕਰਵਾਈਆਂ ਜਿਸ ਵਿੱਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਕੁਦਰਤ ਨਾਲ ਵਿੱਚਰ ਕੇ ਰੰਗਾਂ ਦੀ ਪਹਿਚਾਣ ਕਰਵਾਉਣਾ ਅਤੇ ਉਨ੍ਹਾਂ ਦੀ ਭਾਸ਼ਾ ਦਾ ਵਿਕਾਸ ਕਰਦੇ ਹੋਏ, ਉਨਾ ਨੂੰ ਕੁੱਝ ਬਾਲ ਕਵਿਤਾਵਾਂ ਸੁਣਾਈਆਂ ਗਈਆਂ, ਇਸ ਦੇ ਨਾਲ ਹੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਟਾਫ ਨਾਲ ਮਿਲ ਕਿ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬੱਚਿਆ ਦੇ ਮਾਪੇ ਵੀ ਸ਼ਾਮਲ ਸਨ।ਸਕੂਲ ਅਧਿਆਪਕਾ ਹਰਤਿੰਦਰ ਕੌਰ, ਸੁਪਰਵਾਈਜਰ ਟੀਨਾ ਵਧਵਾ, ਅਗਨਵਾੜੀ ਵਰਕਰ ਬਲਜੀਤ ਕੌਰ, ਚਰਨਜੀਤ ਕੌਰ, ਅਮਨਦੀਪ ਕੌਰ ਨੇ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ।ਇਸ ਸਮੇਂ ਸਕੂਲੀ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
Check Also
ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …