ਅੰੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ.) ਵੱਲੋਂ ਸ਼ਿਵ ਵਿਹਾਰ ਮੈਟਰੋ ਸਟੇਸ਼ਨ ਦੇ ਸਾਹਮਣੇ ਪਿੰਗਲਵਾੜਾ ਦੀ ਇੱਕ ਨਵੀਂ 9ਵੀਂ ਬਾਂ੍ਰਚ ਦਿੱਲੀ ਵਿੱਚ ਸਥਾਪਿਤ ਕੀਤੀ ਗਈ ਹੈ।ਉਸ ਥਾਂ ਅੱਜ ਇੱਕ 100 ਬੈਡਾਂ ਦੀ ਵਾਰਡ ਦਾ ਉਦਘਾਟਨ ਕੀਤਾ ਗਿਆ।ਪਿੰਗਲਵਾੜੇ ਦੀਆਂ ਮਰੀਜ਼ਾਂ ਦੀ ਕੁੱਲ ਗਿਣਤੀ 1850 ਹੈ।ਪਿੰਗਲਵਾੜਾ ਸੰਸਥਾ ਦੀਆਂ ਪਹਿਲਾਂ ਕੁੱਲ 8 ਬ੍ਰਾਂਚਾਂ ਪੰਜਾਬ ਵਿੱਚ ਸਨ।ਸੰਸਥਾ ਵੱਲੋਂ ਇੱਕ ਹੋਰ ਨਵੀਂ ਬ੍ਰਾਂਚ ਦਿੱਲੀ ਵਿੱਚ ਖੋਲ੍ਹੀ ਗਈ ਹੈ।ਇਸ ਜਗ੍ਹਾ ਦੀ ਸੇਵਾ ਸਵਰਗਵਾਸੀ ਇਕਬਾਲ ਸਿੰਘ ਦੇ ਪਰਿਵਾਰ ਨੇ ਕਰਵਾਈ।ਇਹ ਜਗ੍ਹਾ ਬੇਸਹਾਰਾ, ਅਪਾਹਿਜ਼ਾਂ, ਲਾਵਾਰਸ ਮਰੀਜ਼ਾਂ ਦਾ ਘਰ ਬਣਾਇਆ ਗਿਆ ਹੈ।ਪੋ੍ਰਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਉਪਰੰਤ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਵਾਹਿਗੁਰੂ ਦੀਆਂ ਸ਼ੁਭ ਅਸੀਸਾਂ, ਮਰੀਜ਼ਾਂ ਦੀ ਚੜ੍ਹਦੀ ਕਲਾ ਅਤੇ ਦਿੱਲੀ ਵਿੱਚ ਨਵੀਂ ਬ੍ਰਾਂਚ ਸਥਾਪਨਾ ਦੀ ਅਰਦਾਸ ਕੀਤੀ ਗਈ।ਸਮਾਪਤੀ ਤੋਂ ਉਪਰੰਤ ਗੁਰੂ ਦਾ ਲੰਗਰ ਵਰਤਾਇਆ ਗਿਆ।
ਇਥੇ ਭੇਜੇ ਪ੍ਰੈਸ ਨੋਟ ‘ਚ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਨਵੀਂ ਬ੍ਰਾਂਚ ਦੀ ਸਥਾਪਨਾ ਦੀ ਸਭ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਜਗ੍ਹਾ ‘ਤੇ ਬੇਸਹਾਰਾਂ, ਅਪਾਹਿਜ਼ਾ, ਲਾਵਾਰਸਾਂ ਮਰੀਜ਼ਾਂ ਦੇ ਰੱਖਣ ਦਾ ਬੰਦੋਬਸਤ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲਦਿਆਂ ਹੋਇਆ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ ਵੱਲੋਂ ਇਸ ਬ੍ਰਾਂਚ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਪਿੰਗਲਵਾੜਾ ਮੈਂਬਰ, ਭਾਈ ਸਾਹਿਬ ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਬੰਗਲਾ ਸਾਹਿਬ, ਡਾ. ਇੰਦਰਜੀਤ ਕੌਰ ਰੇਨੂੰ, ਮਿਸਜ਼ ਡਾ. ਹੰਸ, ਸਾਬਕਾ ਕੌਸ਼ਲਰ ਜੈਨ ਕੁਮਾਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪਾਣੀਪਤ, ਭਗਵੰਤ ਸਿੰਘ ਦਿਲਵਾਰੀ ਉਘੇ ਸਮਾਜ ਸੇਵਕ, ਅਮਰਜੀਤ ਸਿੰਘ ਵਾਈਸ ਚੇਅਰਮੈਨ ਚੌਤਾਂ ਕਲਾਂ, ਪਰਮਦਨ ਸਿੰਘ ਦਿੱਲੀ ਵਾਲੇ, ਕੰਵਰਜੀਤ ਸਿੰਘ ਮੁੰਗਾ, ਡਾ. ਇਕਬਾਲ ਦੇ ਪਰਿਵਾਰ ਵੱਲੋਂ ਗੁਰਸ਼ਰਨ ਸਿੰਘ, ਸਮੇਤ ਪਰਿਵਾਰ ਨੇ ਹਾਜ਼ਰੀ ਭਰੀ।ਤਿਲਕ ਰਾਜ, ਗੁਲਸ਼ਨ ਰੰਜਨ ਸ਼ੋਸਲ ਵਰਕਰ, ਸ਼ੇਲਇੰਦਰਜੀਤ ਸਿੰਘ, ਹਰਪਾਲ ਸਿੰਘ ਸ਼ੋਸਲ ਵਰਕਰ ਪਲਸੋਰਾ, ਸਰਦਾਰਾ ਸਿੰਘ ਚੀਮਾ ਇੰਚਾਰਜ਼ ਪਲਸੋਰਾ, ਬੀਬੀ ਰੀਟਾ ਸ਼ਰਮਾ, ਬੀ.ਐਸ ਕਪੂਰ, ਬੀਬੀ ਰਣਜੀਤ ਕੌਰ ਸ਼ੋ੍ਰਮਣੀ ਪ੍ਰਬੰਧਕ ਕਮੇਟੀ ਮੈਂਬਰ ਅਤੇ ਬਹੁਤ ਸਾਰੀਆਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਤੋਂ ਇਲਾਵਾ ਪਿੰਗਲਵਾੜਾ ਦਾ ਸਮੂਹ ਪਰਿਵਾਰ ਹਾਜ਼ਰ ਸਨ।
Check Also
ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …