ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਂਦੇ ਹੋਏ ਵਿਸ਼ੇਸ਼ ਹਵਨ ਦਾ ਆਯੋਜਨ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਕੀਤਾ ਗਿਆ।ਪ੍ਰਿੰਸੀਪਲ ਗੁਪਤਾ ਦੇ ਨਾਲ ਵਿਦਿਆਰਥੀਆਂ ਨੇ ਹਵਨ ਦੀ ਪਾਵਨ ਅਗਨੀ ‘ਚ ਆਹੂਤੀਆਂ ਅਰਿਪਤ ਕੀਤੀਆਂ।ਵੈਦਿਕ ਮੰਤਰਾਂ ਕੇ ਉਚਾਰਣ ਅੇਤ ਹਵਨ ਸਮੱਗਰੀ ਦੀ ਖੁਸ਼ਬੂ ਨਾਲ ਵਾਤਾਵਰਣ ਪਵਿੱਤਰ ਹੋ ਗਿਆ।ਵਿਦਿਆਰਥੀਆਂ ਨੂੰ ਸਫਲਤਾ ਦੀ ਸ਼ੁਭਕਾਮਨਾ ਦੇਂਦਿਆਂ ਪ੍ਰਿੰਸੀਪਲ ਡਾ. ਅੰਜ਼ਨਾ ਗਪਤਾ ਨੇ ਕਿਹਾ ਕਿ ਬੋਰਡ ਦੀ ਤਿੰਨ ਘੰਟੇ ਕੀ ਪ੍ਰੀਖਿਆ ਦੀ ਤਿਆਰੀ ਹਰ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ ਕਰਦਾ ਹੈ।ਪਰ ਕੁੱਝ ਵਿਦਿਆਰਥੀ ਤਨਾਅ ‘ਚ ਵੀ ਆ ਜਾਂਦੇ ਹਨ ਅਤੇ ਸਰੀਰਿਕ ਤੇ ਮਾਨਸਿਕ ਰੂਪ ‘ਚ ਥਕਾਨ ਮਹਿਸੂਸ ਕਰਦੇ ਹਨ।ਇਸ ਲਈ ਪੜ੍ਹਾਈ ਲਈ ਸਮਾਂ ਸਾਰਿਣੀ ਬਣਾ ਕੇ ਪੌਸ਼ਟਿਕ ਭੋਜਨ ਅਤੇ ਫਲਾਂ ਦਾ ਸੇਵਨ ਕੀਤਾ ਜਾਵੇ।ਜਿਆਦਾ ਪਾਣੀ ਪੀਣ ਅਤੇ ਪੂਰੀ ਨੀਂਦ ਲੈਂਦਿਆਂ ਨਿਯਮਿਤ ਸੈਰ ਵੀ ਜਰੂਰੀ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …