ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਜੀਤ ਕੌਰ ਦੀ ਨਿਰਦੇਸ਼ਨਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
(ਕੰਨਿਆ) ਭਵਾਨੀਗੜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਰਹਿਨੁਮਾਈ ਹੇਠ ਸਕੂਲ ਦੇ ਬਾਰਵੀਂ ਕਲਾਸ ਸਾਇੰਸ ਅਤੇ ਕਾਮਰਸ ਗਰੁੱਪ ਦੇ ਲਗਭਗ 50 ਵਿਦਿਆਰਥੀਆਂ ਦਾ ਵਿਦਿਅਕ ਟੂਰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ ਲੌਂਗੋਵਾਲ ਵਿਖੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਨੂੰ ਪ੍ਰੋਫੈਸਰ ਅਮਰਜੀਤ ਸਿੰਘ ਧਾਲੀਵਾਲ, ਪ੍ਰੋ. ਵਿਨੋਦ ਮੀਨਾ ਅਤੇ ਮੈਡਮ ਪ੍ਰੀਤਪਾਲ ਕੌਰ ਬੁੱਟਰ ਹੋਰਾਂ ਦੀ ਗਾਈਡੈਂਸ ਅਧੀਨ ਕੰਪਿਊਟਰ ਵਿਭਾਗ, ਸਾਇੰਸ ਵਿਭਾਗ ਆਡੀਟੋਰੀਅਮ, ਲਾਇਬਰੇਰੀ ਝੀਲ ਅਤੇ ਵਾਈਓਡਵਰਸਿਟੀ ਗਾਰਡਨ ਦਿਖਾਇਆ ਗਿਆ।ਵਿਦਿਆਰਥੀਆਂ ਨੇ ਦੁਪਹਿਰ ਦੇ ਖਾਣੇ ਦਾ ਆਨੰਦ ਇਸਟੀਚਿਊਟ ਮੈਸ ਵਿੱਚ ਮਾਣਿਆ।ਟੂਰ ਦੀ ਅਗਵਾਈ ਹਰਵਿੰਦਰ ਪਾਲ ਲੈਕਚਰਾਰ ਫਿਜਿਕਸ ਸ਼੍ਰੀਮਤੀ ਕਾਮਨੀ ਗੋਇਲ ਲੈਕਚਰਾਰ ਕਮਿਸਟਰੀ ਅਤੇ ਦਿਨੇਸ਼ ਬਾਂਸਲ ਲੈਕਚਰਾਰ ਕਾਮਰਸ ਨੇ ਕੀਤੀ।