ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਅਧਿਆਪਕਾਂ ਦੀ ਯੋਗਤਾ ਅਤੇ ਸਮੇਂ ਮੁਤਾਬਿਕ ਆਪਣੀਆਂ ਯੋਗਤਾਵਾਂ ’ਚ ਵਾਧਾ ਕਰਦੇ ਰਹਿਣ ਦੀ ਨੀਤੀ ਅਨੁਸਾਰ ਹਮੇਸ਼ਾਂ ਅਗਾਂਹ ਵਧਣ ਸਬੰਧੀ ਪ੍ਰੇਰਿਆ ਜਾਂਦਾ ਹੈ।ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਵੱਲੋਂ ਕਾਮਰਸ ਵਿਭਾਗ ਦੇ ਪ੍ਰੋ: ਬਲਜਿੰਦਰ ਕੌਰ ਵੱਲੋਂ ਯੂ.ਜੀ.ਸੀ ਪ੍ਰੀਖਿਆ ਪਾਸ ਕਰਨ ਦੀ ਖੁਸ਼ੀ ਸਾਂਝੀ ਕਰਦਿਆਂ ਇਹ ਪ੍ਰਗਟਾਵਾ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਿੰ: ਗੁਰਦੇਵ ਸਿੰਘ ਨੇ ਆਪਣੇ ਦਫ਼ਤਰ ਵਿਖੇ ਪ੍ਰੋ: ਬਲਜਿੰਦਰ ਕੌਰ ਦਾ ਮੂੰਹ ਮਿੱਠਾ ਕਰਵਾਇਆ।ਪ੍ਰਿੰ: ਗੁਰਦੇਵ ਸਿੰਘ ਨੇ ਵਿਭਾਗ ਦੇ ਮੁਖੀ ਪ੍ਰੋ: ਹਰਦੇਵ ਸਿੰਘ ਤੇ ਸਮੂਹ ਵਿਭਾਗ ਨੂੰ ਵਧਾਈ ਦਿੰਦਿਆਂ ਪ੍ਰੋ: ਬਲਜਿੰਦਰ ਕੌਰ ਦੀ ਸ਼ਲਾਘਾ ਕੀਤੀ ਅਤੇ ਬਾਕੀ ਅਧਿਆਪਕਾਂ ਨੂੰ ਵੀ ਇਸੇ ਤਰ੍ਹਾਂ ਆਪਣੀਆਂ ਯੋਗਤਾਵਾਂ ਅੱਗੇ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਮੂਹ ਕਾਲਜ ਅਧਿਆਪਕ ਹਾਜ਼ਰ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …