ਅੰਮ੍ਰਿਤਸਰ, 13 ਮਾਰਚ (ਦੀਪ ਦਵਿੰਦਰ ਸਿੰਘ) – ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ 25 ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦਾ ਆਯੋਜਨ 15 ਮਾਰਚ ਤੋਂ 24 ਮਾਰਚ 2025 ਤੱਕ ਕੀਤਾ ਜਾ ਰਿਹਾ ਹੈ।ਫੈਸਟੀਵਲ ਦੇ ਡਾਇਰੈਕਟਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਫੈਸਟੀਵਲ ਵਿੱਚ ਪੰਜਾਬ ਤੋਂ ਇਲਾਵਾਂ ਭਾਰਤ ਦੀਆਂ ਵੱਖ-ਵੱਖ ਨਾਟ ਸੰਸਥਾਵਾਂ ਆਪਣੇ ਆਪਣੇ ਨਾਟਕਾਂ ਦਾ ਮੰਚਣ ਕਰਨਗੀਆਂ।ਇਹ 25ਵਾਂ ਫੈਸਟੀਵਲ ਪੰਜਾਬੀ ਰੰਗਮੰਚ ਦੇ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੀ ਧਰਮਪਤਨੀ ਮਰਹੂਮ ਸ੍ਰੀਮਤੀ ਕੈਲਾਸ਼ ਕੌਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
15 ਮਾਰਚ ਨੂੰ ਮੰਚ-ਰੰਗਮੰਚ ਦੀ ਟੀਮ ਵਲੋਂ ਸ਼੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਜਿਸ ਲਹੌਰ ਨੀ ਦੇਖਿਆ’ ਪੇਸ਼ ਕੀਤਾ ਜਾਵੇਗਾ।16 ਮਾਰਚ ਨੂੰ ਵਸੰਤ ਸਬਨੀਸ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਮਾਹੀ ਮੇਰਾ ਥਾਣੇਦਾਰ’, 17 ਮਾਰਚ ਨੂੰ ਰੰਗਕਰਮੀ ਮੰਚ ਵਲੋਂ ਮੰਚਪ੍ਰੀਤ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਭਾਪਾ ਜੀ ਦਾ ਟਰੰਕ’, 18 ਮਾਰਚ ਨੂੰ ਗੁਰਮੇਲ ਸ਼ਾਮਨਗਰ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਜੁੱਤੀ ਕਸੂਰੀ’, 19 ਮਾਰਚ ਨੂੰ ਅਨੀਤਾ ਸ਼ਬਦੀਸ਼ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਮਨ ਮਿੱਟੀ ਦਾ ਬੋਲਿਆ’, 20 ਮਾਰਚ ਨੂੰ ਰੰਗਮੰਡਲ ਉਜੈਨ ਦੀ ਟੀਮ ਵਲੋਂ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਚੂਹੇਦਾਨੀ’, 21 ਮਾਰਚ ਨੂੰ ਡਾ. ਆਤਮਾ ਸਿੰਘ ਗਿ ੱਲ ਦਾ ਲਿਖਿਆ ਅਤੇ ਇਮੈਨੂਅਲ ਸਿੰਘ ਦਾ ਨਿਰਦੇਸ਼ਤ ਕੀਤਾ ਨਾਟਕ ‘ਮਹਾਰਾਣੀ ਜ਼ਿੰਦਾਂ’, 22 ਮਾਰਚ ਨੂੰ ਡਾ. ਸਾਹਿਬ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਧੰਨ ਲਿਖਾਰੀ ਨਾਨਕਾ’, 23 ਮਾਰਚ ਨੂੰ ਹਰੀਸ਼ ਜੈਨ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਗੁਨਾਹਗਾਰ’ ਅਤੇ 24 ਮਾਰਚ ਨੂੰ ਫੈਸਟੀਵਲ ਦੇ ਆਖਰੀ ਦਿਨ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪੰਜਾਬ ਵੇ’ ਦਾ ਮੰਚਣ ਕੀਤਾ ਜਾਵੇਗਾ।ਇਹ 10 ਰੋਜ਼ਾ ਨਾਟ ਫੈਸਟੀਵਲ ਹਰ ਰੋਜ਼ ਸ਼ਾਮ 6.30 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਬਿਨ੍ਹਾਂ ਕਿਸੇ ਪਾਸ ਅਤੇ ਟਿਕਟ ਦੇ ਮੁਫ਼ਤ ਵਿਖਾਏ ਜਾਣਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …