ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਰੇਲਵੇ ਜੰਕਸ਼ਨ ਵਿਖੇ ਸਥਿਤ ਦਫਤਰ `ਚ ਮਹਿਲਾ ਸ਼ਕਤੀਕਰਨ ਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਯੂ.ਆਰ.ਐਮ.ਯੂ ਦੇ ਡਵੀਜ਼ਨਲ ਸੈਕਟਰੀ ਰਾਜੇਸ਼ ਕੁਮਾਰ ਦੀ ਅਗਵਾਈ ਤੇ ਚੇਅਰਪਰਸਨ ਮੈਡਮ ਸ਼ੁਸ਼ਮਾ ਮਾਰਕੰਡਾ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਕੌਮਾਂਤਰੀ ਮਹਿਲਾ ਦਿਵਸ ਸਮਾਰੋਹ ਦੇ ਦੌਰਾਨ ਸੂਬੇ ਦੇ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਵਿਭਾਗਾਂ ਦੇ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀਆਂ ਹੋਣਹਾਰ ਤੇ ਉਦਮੀ ਮਹਿਲਾਵਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।ਇਸ ਦੌਰਾਨ ਨਾਮਵਰ ਕਵਿੱਤਰੀ, ਲੇਖਿਕਾ ਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਦੀ ਅਧਿਆਪਕਾ ਰਾਜਬੀਰ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।ਚੇਅਰਪਰਸਨ ਸ਼ੁਸ਼ਮਾ ਮਾਰਕੰਡਾ ਨੇ ਸਭ ਨੂੰ ‘ਜੀ ਆਇਆਂ’ ਆਖਦਿਆਂ ਮਹਿਲਾ ਦਿਵਸ ਦੇ ਇਤਿਹਾਸਕ ਪੱਖਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਬੇਸ਼ਕ ਦੇਸ਼ ਦੇ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਉਚ ਅਹੁੱਦਿਆਂ ‘ਤੇ ਮਹਿਲਾਵਾਂ ਬਿਰਾਜ਼ਮਾਨ ਹਨ, ਪਰ ਪਰਿਵਾਰਿਕ ਤੇ ਸਮਾਜਿਕ ਤੌਰ ‘ਤੇ ਵਿੱਚਰਦੀਆਂ ਮਹਿਲਾਵਾਂ ਨੂੰ ਅਜੇ ਵੀ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਪੀੜ੍ਹਾ ਝੱਲਣੀਆਂ ਪੈਂਦੀਆਂ ਹਨ।ਮਹਿਲਾਵਾਂ ਨੂੰ ਇਕੱਠੇ ਹੋ ਕੇ ਇਸ ਬਾਬਤ ਸ਼ੰਘਰਸ਼ ਕਰਨਾ ਚਾਹੀਦਾ ਹੈ।
ਮੁੱਖ ਮਹਿਮਾਨ ਤੇ ਨਾਮਵਰ ਕਵਿੱਤਰੀ ਰਾਜਬੀਰ ਗਰੇਵਾਲ ਨੇ ਕਵਿਤਾਵਾਂ ਦੇ ਰੂਪ ਵਿੱਚ ਹਾਜ਼ਰੀ ਲਗਾਉਂਦਿਆਂ ਐਸੋਸੀਏਸ਼ਨ ਵਲੋਂ ਕੀਤੇ ਗਏ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਮਹਿਲਾਵਾਂ ਨੂੰ ਆਪਣੇ ਹੱਕਾਂ, ਅਧਿਕਾਰਾਂ ਦੀ ਖ਼ਾਤਿਰ ਇਕਜੁੱਟ ਹੋਣ ਦਾ ਸੱਦਾ ਦਿੱਤਾ।ਐਸੋਸੀਏਸ਼ਨ ਦੀ ਅਹੁੱਦੇਦਾਰ ਡਿਪਟੀ ਸੀ.ਆਈ.ਟੀ ਮੈਡਮ ਪੂਨਮ ਨੇ ਸਨਮਾਨ ਹਾਸਲ ਕਰਨ ਵਾਲੀ ਹਰੇਕ ਔਰਤ ਨੂੰ ਫੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਸਵਾਗਤ ਕੀਤਾ, ਜਦੋਂਕਿ ਐਡਵੋਕੇਟ ਪਰਮਜੀਤ ਕੌਰ ਨੇ ਮਹਿਲਾਵਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਅਤੇ ਲੋੜ ਪੈਣ ਤੇ ਕਾਨੂੰਨੀ ਚਾਰਾਜ਼ੋਈ ਕਰਨ ਦੇ ਕਈ ਅਹਿਮ ਨੁੱਕਤੇ ਦੱਸੇ।ਗੁਰਸ਼ਰਨ ਕੌਰ ਜਲੰਧਰ, ਮੈਡਮ ਸ਼ੁਸ਼ਮਾ ਲੁਧਿਆਣਾ, ਲੈਲਾ ਫ਼ਿਰੋਜ਼ਪੁਰ, ਰਜਿੰਦਰ ਕੌਰ ਰੇਲਵੇ ਵਰਕਸ਼ਾਪ, ਸੀ.ਆਈ.ਟੀ ਸ਼ਰਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਰਕਦਾ ਆਗੂ ਡਿਪਟੀ ਸੀ.ਆਈ.ਟੀ ਰੇਲਵੇ ਮੈਡਮ ਪੂਨਮ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਸੰਧੂ, ਰਾਜਬੀਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਕਿਸ਼ੋਰੀ ਲਾਲ, ਕਮਲਬੀਰ ਸਿੰਘ, ਸੰਜੈ ਸਿੰਘ, ਲਖਮਿੱਤਰ ਸਿੰਘ, ਇਕਬਾਲ ਸਿੰਘ ਤੇ ਸੁਰਿੰਦਰ ਟੰਡਨ, ਮੈਡਮ ਸੁਲੇਖਾ, ਟੀ.ਐਮ ਅਮਨਦੀਪ ਕੌਰ ਆਦਿ ਹਾਜ਼ਰ ਸਨ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …