ਅੰਮ੍ਰਿਤਸਰ, 18 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਤੀਜੇ ਦਿਨ ਮੰਚਪ੍ਰੀਤ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਭਾਪਾ ਜੀ ਦਾ ਟਰੰਕ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
‘ਭਾਪਾ ਜੀ ਦਾ ਟਰੰਕ’ ਇਕ ਪਰਿਵਾਰਕ ਕਾਮੇਡੀ ਨਾਟਕ ਹੈ।ਨਾਟਕ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਦੇ ਬਜ਼ੁਰਗ ਮੁਖੀ ਬਖਸ਼ੀਸ਼ ਸਿੰਘ ਦੁਆਲੇ ਘੁੰਮਦੀ ਹੈ।ਨਾਟਕ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਰਿਵਾਰ ਵਿੱਚ ਜਾਇਦਾਦ ਹੜੱਪਣ ਲਈ ਬੱਚੇ ਕਿਸ ਤਰ੍ਹਾਂ ਦੇ ਚਾਲ-ਚਲਣ ਅਪਣਾਉਂਦੇ ਹਨ।ਕਈ ਸਮਾਜਿਕ ਬੁਰਾਈਆਂ ਨੂੰ ਵੀ ਮੁਸਕਰਾ ਕੇ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ।ਅਸਲ ਮੋੜ ਨਾਟਕ ਦੇ ਅੰਤਰਾਲ ਤੋਂ ਬਾਅਦ ਆਉਂਦਾ ਹੈ।ਇਹ ਟਵਿਸਟ ਕੀ ਹੈ, ਇਹ ਤਾਂ ਨਾਟਕ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।ਇਸ ਨਾਟਕ ਵਿੱਚ ਮੰਚਪ੍ਰੀਤ, ਕਵਿਤਾ, ਅਗਮਪ੍ਰੀਤ ਸਿੰਘ, ਸਨਪ੍ਰੀਤ ਸਿੰਘ, ਸੁਦਾਂਸ਼ੂ ਗੌਤਮ, ਮੋਹਿਤ ਕੁਮਾਰ, ਜਗਪ੍ਰੀਤ ਸਿੰਘ ਚੀਮਾ, ਸੋਨੀਆ ਸ਼ੇਰਗਿੱਲ, ਗੁਰਪ੍ਰੀਤ, ਮਹਿਤਾਬ, ਸ਼ੀਲ ਕੁਮਾਰ, ਹਰਮਨ, ਰਜਨੀ ਦੁੱਗਲ, ਸੁਰਿਚੀ, ਓਮ ਕ੍ਰਿਸ਼ਨ ਤਿਵਾਰੀ, ਸੰਨੀ, ਮੋਹਿਤ ਮਹਿਰਾ, ਅਰੁਣਜੀਤ ਸਿੰਘ, ਸੰਦੀਪ ਸਿੰਘ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਕੇਵਲ ਧਾਲੀਵਾਲ, ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਭੁਪਿੰਦਰ ਸੰਧੂ, ਦਮਨ ਮਜੀਠੀਆ, ਗੁਰਦੇਵ ਭਰੋਵਾਲ, ਗੁਰਤੇਜ ਮਾਨ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …