ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ ਵਲੋਂ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ 10,000/- ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ 11 ਮਾਰਚ 2025 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਸਮਾਰੋਹ ‘ਚ ਸਕੂਲ਼ ਨੂੰ 10,000/- ਰੁਪਏ ਅਤੇ ਸਰਟੀਫੀਕੇਟ ਨਾਲ ਸਨਮਾਨਿਤ ਕੀਤਾ ਗਿਆ।ਵਾਤਾਵਰਣ ਸੰਭਾਲ ਵਿੱਚ ਲਗਾਤਾਰ ਅਹਿਮ ਯੋਗਦਾਨ ਪਾਉਣ ਸਦਕਾ ਸਕੂਲ ਨੂੰ ਗ੍ਰੀਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਵਿਗਿਆਨ ਅਤੇ ਵਾਤਾਵਰਣ ਕੇਂਦਰ ਦੁਆਰਾ ਸਕੂਲ ਦੀ ਵਾਤਾਵਰਣ ਸੰਭਾਲ ਸਬੰਧੀ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਹੈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਹ ਵੀ ਦੱਸਿਆ ਕਿ ਸਕੂਲ਼ ਵਿੱਚ ਪ੍ਰਕ੍ਰਿਤਕ ਵਾਯੂ, ਜਲ, ਭੂਮੀ ਅਤੇ ਊਰਜਾ ਦੀ ਸੰਭਾਲ ਅਤੇ ਸਹੀ ਉਪਯੋਗ ਕੇ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ।ਸਕੂਲ਼ ਵਿੱਚ ਸੋਲਰ ਪੈਨਲ ਲਗਾਏ ਗਏ ਹਨ।ਜਿਸ ਨਾਲ ਊਰਜਾ ਦਾ ਲਾਭ ਲੈਣ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ।ਉਨਾਂ ਕਿਹਾ ਕਿ ਸਕੂਲ਼ ਦੇ ਵਿਹੜੇ ਵਿੱਚ ਪੌਦਿਆਂ ਦੀ ਭਰਮਾਰ ਹੈ ਅਤੇ ਹਰ ਜਗ੍ਹਾ ਹਰਿਆਲੀ ਅਤੇ ਸ਼ੁੱਧ ਹਵਾ ਹੈ।ਪਾਣੀ ਨੂੰ ਮੁੜ ਪ੍ਰਯੋਗ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਵੀ.ਕੇ ਚੋਪੜਾ ਨਿਰਦੇਸ਼ਕ ਪਬਲਿਕ ਸਕੂਲਜ਼ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ, ਸਕੂਲ਼ ਕਮੇਟੀ ਚੇਅਰਮੈਨ ਡਾ. ਵੀ.ਪੀ ਲੱਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਸਕੂਲ਼ ਨੂੰ ਇਸ ਵਿਸ਼ੇਸ਼ ਸਨਮਾਨ ਮਿਲਣ ‘ਤੇ ਹਾਰਦਿਕ ਮੁਬਾਰਕਬਾਦ ਦਿੱਤੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …