Monday, March 31, 2025
Breaking News

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮ. ਵੱਲੋਂ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਈ ਉਕਤ ਪਲੇਸਮੈਂਟ ਦੌਰਾਨ ਉਕਤ ਕੰਪਨੀ ਨੇ ਬਿਹਾਰ ਰਾਜ ਦੇ 537 ਬਲਾਕਾਂ ’ਚ ਮੋਬਾਇਲ ਵੈਟਰਨਰੀ ਯੂਨਿਟ ਪ੍ਰੋਗਰਾਮ ਦੇ ਤਹਿਤ ਪਾਸਿੰਗ ਆਊਟ, ਨਵੇਂ ਵੈਟਰਨਰੀ ਡਾਕਟਰਾਂ ਦੀ ਭਰਤੀ ਸਬੰਧੀ ਸੰਪਰਕ ਕੀਤਾ।
ਪ੍ਰਿੰ: ਡਾ. ਵਰਮਾ ਨੇ ਦੱਸਿਆ ਕਿ ਕੰਪਨੀ ਨੇ ਵੈਟਰਨਰੀ ਡਾਕਟਰਾਂ ਨੂੰ 65,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਪੇਸ਼ਕਸ਼ ਕੀਤੀ।ਉਨ੍ਹਾਂ ਕਿਹਾ ਕਿ ਇਸ ’ਚ ਚੰਗੀ ਗੁਣਵੱਤਾ ਵਾਲੀਆਂ ਸਰਕਾਰੀ ਕਿਸਮ ਦੀਆਂ ਸੇਵਾ ਸ਼ਰਤਾਂ ਦੀ ਸਹੀ ਪਾਲਣਾ ਤਹਿਤ ਵਾਹਨ, ਸਹਾਇਕ ਸਟਾਫ ’ਚ ਪੈਰਾ ਵੈਟਰਨਰੀ, ਡਰਾਈਵਰ ਆਦਿ ਸ਼ਾਮਲ ਸਨ।ਡਾ. ਵਰਮਾ ਨੇ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਨੂੰ ‘ਮੋਬਾਇਲ ਵੈਟਰਨਰੀ ਅਫ਼ਸਰ’ ਵਜੋਂ ਨਿਯੁੱਕਤ ਕੀਤਾ ਜਾਵੇਗਾ ਅਤੇ ਉਹ ਬਿਮਾਰ ਜਾਨਵਰਾਂ ਦਾ ਇਲਾਜ਼ ਕਰਨ ਲਈ ਬਲਾਕ ਅਧੀਨ 2 ਪਿੰਡਾਂ ਨੂੰ ਕਵਰ ਕਰਨਗੇ।ਉਨ੍ਹਾਂ ਕੋਲ ਛੱਤੀਸਗੜ੍ਹ ਅਤੇ ਹਰਿਆਣਾ ’ਚ ਵੀ ਅਜਿਹੇ ਪ੍ਰੋਜੈਕਟ ਚੱਲ ਰਹੇ ਹਨ ਜਿੱਥੇ 200 ਪਸ਼ੂ ਡਾਕਟਰ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਨੂੰ ਡਿਗਰੀ ਪੂਰੀ ਕਰਨ ਤੋਂ ਬਾਅਦ ਤੁਰੰਤ ਨਿਯੁੱਕਤੀ ਪੱਤਰ ਮਿਲੇਗਾ, ਜੋ ਕਿ ਉਨ੍ਹਾਂ ਲਈ ਇੱਕ ਜਿੱਤ ਦੀ ਸਥਿਤੀ ਹੈ।
ਡਾ. ਵਰਮਾ ਨੇ ਪਟਨਾ ਤੋਂ ਕੰਪਨੀ ਦੇ ਨੈਸ਼ਨਲ ਕੋਆਰਡੀਨੇਟਰ ਲਿੰਗਾਰਾਜ ਦਾਸ ਦੇ ਆਉਣ ਅਤੇ ਪਲੇਸਮੈਂਟ ਡਰਾਈਵ ਕਰਵਾਉਣ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਹ ਮੋਬਾਈਲ ਵੈਟਰਨਰੀ ਯੂਨਿਟ ਪ੍ਰੋਜੈਕਟ ਤਹਿਤ ਪੇਂਡੂ ਖੇਤਰ ਦੇ ਕਿਸਾਨਾਂ ਨੂੰ ਵੈਟਰਨਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ।

Check Also

ਮੁੱਖ ਮੰਤਰੀ ਮਾਨ ਨੇ ਬਜ਼ਟ ਵਿੱਚ ਐਸ.ਸੀ ਭਾਈਚਾਰੇ ਨੂੰ ਦਿੱਤੀਆਂ ਵਿਸ਼ੇਸ਼ ਰਿਆਇਤਾਂ-ਵਿਧਾਇਕ ਟੌਂਗ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਚੌਥੀ ਵਾਰ ਹਰਪਾਲ …