Monday, April 21, 2025

ਖ਼ਾਲਸਾ ਕਾਲਜ ਨਰਸਿੰਗ ਵਿਖੇ ਸਾਲਾਨਾ ਖੇਡ ਦਿਵਸ ਕਰਵਾਇਆ ਗਿਆ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਾਲਾਨਾ ਖੇਡ ਦਿਵਸ-2025 ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਸੀ ਖੇਡ ਭਾਵਨਾ ਅਤੇ ਸਰੀਰਿਕ ਤੰਦਰੁਸਤੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਖੇਡ ਮੁਕਾਬਲੇ ਦੀ ਸ਼ੁਰੂਆਤ ਬੈਡਮਿੰਟਨ, ਮਾਰਬਲ ਰੇਸ, ਥ੍ਰੀ ਲੈਗ ਰੇਸ, ਚਾਟੀ ਰੇਸ, ਆਕਟੋਪਸ ਰੇਸ, 100 ਮੀਟਰ ਰੇਸ, ਰੀਲੇਅ, ਲੌਂਗ ਜੰਪ, ਸ਼ਾਟਪੁਟ, ਜੈਵਲਿਨ ਥ੍ਰੋ ਅਤੇ ਟਗ ਆਫ਼ ਵਾਰ ਸਮੇਤ ਵੱਖ-ਵੱਖ ਟਰੈਕ ਅਤੇ ਫ਼ੀਲਡ ਈਵੈਂਟਸ ਨਾਲ ਹੋਈ।
ਉਦਘਾਟਨੀ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਚਾਰ ਵੱਖ-ਵੱਖ ਕੈਲਿਸਟਾ, ਨਾਈਟਿੰਗੇਲ, ਹੈਂਡਰਸਨ ਅਤੇ ਓਰੇਮ ਹਾਊਸਾਂ ਦੁਆਰਾ ਮਾਰਚ ਪਾਸਟ ਕੀਤਾ ਗਿਆ, ਜਿਨ੍ਹਾਂ ਦੀ ਡਾ. ਕੁਮਾਰ ਨੇ ਸ਼ਲਾਘਾ ਕੀਤੀ।ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਖੇਡਾਂ ਸਬੰਧੀ ਉਤਸ਼ਾਹਿਤ ਕਰਦਿਆਂ ਪੂਰੀ ਟੀਮ ਖਾਸ ਕਰਕੇ ਖੇਡ ਪ੍ਰਬੰਧਕ ਸ੍ਰੀਮਤੀ ਕਵਲਜੀਤ ਕੌਰ (ਸਹਾਇਕ ਪ੍ਰੋਫੈਸਰ) ਅਤੇ ਸ੍ਰੀਮਤੀ ਲਵਪ੍ਰੀਤ ਕੌਰ (ਨਰਸਿੰਗ ਟਿਊਟਰ) ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਅਨੁਸ਼ਾਸਨ, ਲਗਨ ਅਤੇ ਵਚਨਬੱਧਤਾ ਲਈ ਖੇਡਾਂ ’ਚ ਭਾਗ ਲੈਣ ਦੀ ਸਖ਼ਤ ਲੋੜ ’ਤੇ ਜ਼ੋਰ ਦਿੱਤਾ।
ਡਾ. ਕੁਮਾਰ ਨੇ ਕਿਹਾ ਕਿ ਅਜ਼ੋਕੇ ਦੌਰ ’ਚ ਖੇਡਾਂ ਦੀ ਘਟਦੀ ਰੁਚੀ ਵਿਦਿਆਰਥੀਆਂ ’ਚ ਸਰੀਰਿਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਿਰੋਲ ਖੇਡ ਭਾਵਨਾ ਦੇ ਤਹਿਤ ਮੁਕਾਬਲਿਆਂ ’ਚ ਹਿੱਸਾ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਲਈ ਪ੍ਰੇਰਿਆ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਤੋਂ ਇਲਾਵਾ ਖੇਡਾਂ ’ਚ ਚੰਗਾ ਸਥਾਨ ਹਾਸਲ ਕਰਕੇ ਕਾਲਜ, ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਡਾ. ਕੁਮਾਰ ਨੇ ਪ੍ਰਿੰ: ਡਾ. ਅਮਨਪ੍ਰੀਤ ਕੌਰ, ਨੀਲਮ ਹੰਸ ਆਦਿ ਨਾਲ ਮਿਲ ਕੇ ਕੰਵਰਜੀਤ ਸਿੰਘ (ਪੋਸਟ ਬੇਸਿਕ ਬੀ.ਐਸ.ਸੀ ਪਹਿਲਾ ਸਾਲ) ਅਤੇ ਨਵਨੀਤ ਕੌਰ (ਜੀ ਐਨ.ਐਮ ਦੂਜਾ ਸਾਲ) ਨੂੰ ਕ੍ਰਮਵਾਰ ਸਰਬੋਤਮ ਪੁਰਸ਼ ਐਥਲੀਟ ਅਤੇ ਸਰਬੋਤਮ ਮਹਿਲਾ ਐਥਲੀਟ ਨੂੰ ਪੁਰਸਕਾਰ ਭੇਟ ਕਰਕੇ ਸਨਮਾਨਿਤ ਕੀਤਾ।ਜਸਪ੍ਰੀਤ ਕੌਰ (ਜੀ.ਐਨ.ਐਮ ਦੂਜਾ ਸਾਲ), ਨਵਦੀਪ ਕੌਰ (ਜੀ.ਐਨ.ਐਮ ਤੀਜਾ ਸਾਲ) ਅਤੇ ਨਵਨੀਤ ਕੌਰ (ਜੀ.ਐਨ.ਐਮ ਦੂਜਾ ਸਾਲ) ਨੇ ਸਹਾਇਕ ਪ੍ਰੋਫੈਸਰ ਸ੍ਰੀਮਤੀ ਅਨੁਕਿਰਨਜੀਤ ਕੌਰ ਅਤੇ ਸ੍ਰੀਮਤੀ ਹਰਲੀਨ ਕੌਰ ਵੱਲੋਂ ਕਰਵਾਏ ਗਏ ਬ੍ਰਹਮਤਾ ਪ੍ਰੀਖਿਆ ਲਈ 3100, 2100 ਅਤੇ 1100 ਰੁਪਏ ਦੇ ਨਕਦ ਇਨਾਮ ਜਿੱਤੇ।ਹੋਰਨਾਂ ਨੂੰ ਜੇਤੂਆਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੀ ਸਮਾਪਤੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਕਵਲਜੀਤ ਕੌਰ ਨੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …