ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਲਈ ਸਮਾਂ ਸਾਰਨੀ ਜਾਰੀ ਕਰਦਿਆਂ ਸਕੂਲ ਲੱਗਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ।ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ) ਕੰਵਲਜੀਤ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਐ.), ਰਜੇਸ਼ ਖੰਨਾ ਡਿਪਟੀ ਡੀ.ਈ.ਓ ਅਤੇ ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਡਿਪਟੀ ਡੀ.ਈ.ਓ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਸਲਾਨਾ ਬਦਲਦੇ ਮੌਸਮ ਨੂੰ ਦੇਖਦੇ ਹੋਏ ਸੂਬੇ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ, ਜੋ ਕਿ ਸਵੇਰੇ 8;00 ਤੋਂ ਦੁਪਹਿਰ 2.00 ਵਜੇ ਤੱਕ ਲੱਗਣਗੇ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਸਰਕਾਰੀ ਸੀਨੀਅਰ ਸੈਕੰਡਰੀ, ਸਰਕਾਰੀ ਹਾਈ, ਸਰਕਾਰੀ ਮਿਡਲ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ ਤੈਅ ਕੀਤਾ ਗਿਆ ਹੈ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …