Friday, June 13, 2025

ਵਿਆਹ ਦੀ ਪਹਿਲੀ ਵਰ੍ਹੇਗੰਢ ਮੋਕੇ ਗੁਰੂ ਘਰਾਂ ਨੂੰ ਐਲ.ਸੀ.ਡੀ ਕੀਤੀਆਂ ਦਾਨ

ਭੀਖੀ, 1 ਅਪ੍ਰੈਲ (ਕਮਲ ਜ਼ਿੰਦਲ) – ਸਮਾਉ ਪਿੰਡ ਦੇ ਸਾਬਕਾ ਸਰਪੰਚ ਅਤੇ ਭਾਜਪਾ ਆਗੂ ਡਾਕਟਰ ਗੁਰਤੇਜ ਸਿੰਘ ਚਹਿਲ ਨੇ ਆਪਣੇ ਬੇਟੇ ਆਫਤਾਬ ਸਿੰਘ ਅਤੇ ਨੂੰਹ ਵਤਨਪ੍ਰੀਤ ਕੌਰ ਦੇ ਵਿਆਹ ਦੀ ਪਹਿਲੀ ਵਰੇਗੰਢ ‘ਤੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਅਤੇ ਪਿੰਡ ਬੁਰਜ਼ ਰਾਠੀ ਦੇ ਗੁਰਦੁਆਰਾ ਸਾਹਿਬ ਵਿਖੇ ਆਉਂਦੀਆਂ ਸੰਗਤਾਂ ਲਈ ਹੁਕਮਨਾਮਾ ਪੜਨ ਵਾਸਤੇ ਆਪਣੇ ਬੇਟੇ ਅਤੇ ਬੇਟੀ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਦੋ ਐਲ.ਸੀ.ਡੀ ਦਾਨ ਕੀਤੀਆਂ ਹਨ।ਇਸ ਮੌਕੇ ਬੁਰਜ਼ ਰਾਠੀ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤੇ ਹੈਡ ਗ੍ਰੰਥੀ ਮੰਦਰ ਸਿੰਘ, ਕਾਲਾ ਸਿੰਘ, ਹਾਕਮ ਸਿੰਘ, ਭੋਲਾ ਸਿੰਘ, ਦੇਸ ਰਾਜ ਸਿੰਘ ਅਤੇ ਬੇਟੀ ਦੇ ਪਿਤਾ ਕੁਲਦੀਪ ਸਿੰਘ ਅਤੇ ਸਮਾਓ ਗੁਰੂ ਘਰ ਦੇ ਗ੍ਰੰਥੀ ਰਣਜੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਨੇ ਗੁਰਤੇਜ ਸਿੰਘ ਚਹਿਲ ਅਤੇ ਇੰਦਰਜੀਤ ਕੌਰ ਚਹਿਲ ਦਾ ਧੰਨਵਾਦ ਕੀਤਾ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …