Friday, June 13, 2025

ਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਤਿੰਨ ਰੋਜ਼ਾ ਵਿੱਦਿਅਕ ਟੂਰ

ਭੀਖੀ, 5 ਅਪ੍ਰੈਲ (ਕਮਲ ਜ਼ਿੰਦਲ) – ਨੈਸ਼ਨਲ ਕਾਲਜ ਭੀਖੀ ਦਾ ਸਾਲਾਨਾ ਤਿੰਨ ਦਿਨਾਂ ਵਿਦਿਅਕ ਟੂਰ ਤਹਿਤ ਮਨਾਲੀ, ਅਟਲ ਸੁਰੰਗ, ਸਿਸੂ ਅਤੇ ਜੁਗਨੀ ਵਾਟਰ ਫ਼ਾਲ ਵਿਖੇ ਲਿਜਾਇਆ ਗਿਆ।ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਿਹਾ ਕਿ ਘੁੰਮਣ-ਫਿਰਨ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਅਤੇ ਬਹੁਪੱਖੀ ਵਿਕਾਸ ਹੁੰਦਾ ਹੈ।ਇਸੇ ਲਈ ਹਰ ਸਾਲ ਹਰ ਸੈਸ਼ਨ ਵਿੱਚ ਇੱਕ-ਦੋ ਵਾਰ ਵਿਦਿਆਰਥੀਆਂ ਨੂੰ ਟੂਰ ‘ਤੇ ਲਿਜਾਇਆ ਜਾਂਦਾ ਹੈ।ਕਾਲਜ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਟੂਰ ਇੰਚਾਰਜ਼ ਪ੍ਰੋ. ਸੰਟੀ ਕੁਮਾਰ ਨੇ ਮਨਾਲੀ ਸਥਿਤ ਜੁਗਨੀ ਵਾਟਰ ਫਾਲ਼ ਅਤੇ ਮਾਲ ਰੋਡ ਸੋਲਾਂਗ ਵੈਲੀ ਅਤੇ ਅਟਲ ਸੁਰੰਗ, ਸਿਸੂ ਦੀਆਂ ਆਬਾਦੀਆਂ ਵਿੱਚ ਲਿਜਾਇਆ ਗਿਆ।ਕੁਦਰਤੀ ਨਜ਼ਾਰੇ ਦੇਖ ਕੇ ਵਿਦਿਆਰਥੀ ਬਹੁਤ ਖੁਸ਼ ਹੋਏ।ਵਿੱਦਿਅਕ ਟੂਰ ਦਾ ਸਾਰੇ ਵਿਦਿਆਰਥੀਆਂ ਨੇ ਖੂਬ ਆਨੰਦ ਲਿਆ।ਟੂਰ ਦੀ ਅਗਵਾਈ ਪ੍ਰੋ. ਗੁਰਤੇਜ ਸਿੰਘ ਤੇਜੀ ਅਤੇ ਪ੍ਰੋ. ਸੰਟੀ ਕੁਮਾਰ ਨੇ ਕੀਤੀ।ਕਾਲਜ ਸਟਾਫ਼ ਪ੍ਰੋ. ਕੁਲਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਸੁਪਿੰਦਰਪਾਲ ਅਤੇ ਨਿਰਮਲ ਸਿੰਘ ਵਿਦਿਆਰਥੀਆਂ ਦੇ ਨਾਲ ਮੌਜ਼ੂਦ ਰਹੇ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …