ਸੰਗਰੂਰ, 10 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਮਨਜੀਤ ਕੌਰ ਦੀ ਲਗਾਤਾਰ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਅਧਿਆਪਕਾਂ ਦੀ ਸਮੂਹਿਕ ਮਿਹਨਤ ਸਦਕਾ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੀਆਂ ਵਿਦਿਆਰਥਣਾਂ ਦੀ ਕਾਰਗੁਜਾਰੀ ਸ਼ਾਨਦਾਰ ਰਹੀ।ਸਿਮਰਨਜੀਤ ਕੌਰ ਨੇ 600 ਵਿੱਚੋਂ 574 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ ਰੂਪੀ ਨੇ 572 ਅੰਕ ਲੈ ਕੇ ਦੂਜਾ ਸਥਾਨ ਅਤੇ ਗੁਰਜੋਤ ਕੌਰ, ਮਨਜੋਤ ਕੌਰ ਅਤੇ ਨੇਹਾ ਨੇ 571 ਅੰਕ ਲੈ ਕੇ ਸਮੂਹਿਕ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਪੰਜ ਵਿਦਿਆਰਥੀਆਂ ਦੇ ਅੰਕ 95% ਤੋਂ ਉਪਰ ਰਹੇ ਇਸ ਸ਼ਾਨਦਾਰ ਨਤੀਜੇ ਆਉਣ ਦੇ ਕਾਰਨ ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਵਿਦਿਆਰਥਣਾਂ, ਐਸ.ਐਮ.ਸੀ ਕਮੇਟੀ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਐਸ.ਐਮ.ਸੀ ਕਮੇਟੀ ਚੇਅਰਮੈਨ ਰਾਜ ਸਿੰਘ ਤੇ ਮੈਂਬਰ ਚਰਨ ਸਿੰਘ ਚੋਪੜਾ, ਹਰਬੰਸ ਸਿੰਘ ਤੇ ਕਮੇਟੀ ਮੈਂਬਰ ਅਤੇ ਐਮ.ਸੀ ਹਰਵਿੰਦਰ ਕੌਰ ਹੋਰਾਂ ਨੇ ਅਧਿਆਪਕਾਂ ਦੀ ਮਿਹਨਤ ਤੇ ਵਧਾਈ ਦਿੱਤੀ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …