ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਿਤ ਰਨਾ ਹੀ ਸਾਡਾ ਮੁੱਢਲਾ ਅਤੇ ਮੁੱਖ ਫ਼ਰਜ਼ ਹੈ ਜਿਸ ਲਈ ਅਸੀਂ ਵਿੱਦਿਆ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਹਾਂ ਅਤੇ ਰਹਾਂਗੇ।ਇਹ ਵਿਚਾਰ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਨਵ-ਨਿਯੁੱਕਤ 18ਵੇਂ ਪਿ੍ਰੰ. ਡਾ. ਆਤਮ ਰੰਧਾਵਾ ਹੁਰਾਂ ਨੇ ਵਧਾਈ ਦੇਣ ਗਏ ਵਫਦ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਹੇ।
ਉਹਨਾਂ ਨਾਲ ਮੁਲਾਕਾਤ ਕਰਨ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਜਰਨਲ ਕੌਂਸਲ ਦੇ ਮੈਂਬਰ ਦੀਪ ਦੇਵਿੰਦਰ ਸਿੰਘ, ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਪੰਜ-ਆਬ ਹੈਰੀਟੇਜ਼ ਮਿਊਜ਼ੀਅਮ ਤੋਂ ਪ੍ਰਤੀਕ ਸਹਿਦੇਵ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਤੋਂ ਡਾ. ਹੀਰਾ ਸਿੰਘ ਅਤੇ ਮੋਹਿਤ ਸਹਿਦੇਵ ਆਦਿ ਦਾ ਆਪਣੇ ਦਫਤਰ ਵਿੱਚ ਸਵਾਗਤ ਕਰਦਿਆਂ ਪ੍ਰਿੰ. ਡਾ. ਆਤਮ ਰੰਧਾਵਾ ਹੁਰਾਂ ਦੱਸਿਆ ਕਿ 100 ਵਰ੍ਹੇ ਪਹਿਲਾਂ ਸਥਾਪਿਤ ਹੋਏ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਵਿਦਿਅਕ ਅਤੇ ਸਭਿਆਚਾਰਕ ਵਿਰਾਸਤ ਨੂੰ ਇੰਨ-ਬਿੰਨ ਕਾਇਮ ਰਖਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੁਲਿਤ ਕਰਨ ਲਈ ਉਹ ਨਿਰੰਤਰ ਕਾਰਜਸ਼ੀਲ ਰਹਿਣਗੇ।
ਉਹਨਾਂ ਇਸ ਬਹੁ-ਵੱਕਾਰੀ ਅਹੁੱਦੇ ਤੇ ਬਿਰਾਜਮਾਨ ਰਹੇ ਭਾਈ ਜੋਧ ਸਿੰਘ, ਬਿਸ਼ਨ ਸਿੰਘ ਸਮੁੰਦਰੀ, ਗੁਰਬਖਸ਼ ਸਿੰਘ ਸ਼ੇਰਗਿੱਲ, ਹਰਭਜਨ ਸਿੰਘ ਸੋਚ ਅਤੇ ਡਾ. ਮਹਿਲ ਸਿੰਘ ਵਰਗੀਆਂ ਸਖਸ਼ੀਅਤਾਂ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਇਸ ਜਿੰਮੇਵਾਰੀ ਵਾਲੀ ਕੁਰਸੀ ਦਾ ਜਿਥੇ ਸਨਮਾਨ ਕਾਇਮ ਰੱਖਣਗੇ, ਉਥੇ ਪਹਿਲਾਂ ਵਾਂਗ ਹੀ ਸਾਹਿਤਕਾਰਾਂ ਅਤੇ ਹੋਰ ਬੁਧੀਜੀਵੀਆਂ ਲਈ ਖਾਲਸਾ ਕਾਲਜ ਆਪਣਾ ਸਹਿਯੋਗ ਮੁਹੱਈਆ ਕਰਵਾਏਗਾ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …