ਪਠਾਨਕੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜੈਯੰਤੀ ਦੇ ਦਿਹਾੜੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਆਦਿੱਤਿਆ ਉਪਲ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਵਲੋਂ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੀਪਕ ਰਸ਼ਨ ਕਰਕੇ ਸਮਾਰੋਹ ਦਾ ਸੁਭਾਅਰੰਭ ਕੀਤਾ ਗਿਆ।
ਵਿਭੂਤੀ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ, ਠਾਕੁਰ ਮਨੋਹਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ, ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਚੇਅਰਮੈਨ ਮਾਰਕੀਟ ਕਮੇਟੀ ਵਿਕਾਸ ਸੈਣੀ, ਬੱਬਲੀ ਕੁਮਾਰ ਪ੍ਰਧਾਨ ਨਗਰ ਪੰਚਾਇਤ ਨਰੋਟ ਜੈਮਲ ਸਿੰਘ, ਰੇਖਾ ਮਨੀ ਸ਼ਰਮਾ ਸਟੇਟ ਸੈਕਟਰੀ ਮਹਿਲਾ ਵਿੰਗ, ਅਨਿਲ ਭਾਰਦਵਾਜ ਪ੍ਰਧਾਨ ਟਰੇੇਡ ਵਿੰਗ, ਗੋਤਮ ਮਾਨ ਜੁਆਇੰਟ ਸੈਕਟਰੀ ਪੰਜਾਬ ਨੋਜਵਾਨ ਵਿੰਗ, ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਡਾ. ਅਰਪਨਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਹਾਜਰ ਸਨ।
ਡਾ. ਪੂਨਮ ਮਹਾਜਨ ਅਤੇ ਹਰਜੀਤ ਸਿੰਘ ਵੱਲੋਂ ਸਕਾਲਰਸਿਪ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਿਸ ਰੱਜੀ ਤੇ ਮਿਸ ਸਾਵਨ ਵੱਲੋਂ ਜੋ ਕਿ ਸਕਾਲਰਸ਼ਿਪ ਦੀਆਂ ਲਾਭਪਾਤਰੀ ਵਿਦਿਆਰਥਣਾਂ ਨੇ ਅਪਣੇ ਜੀਵਨ ਦਾ ਅਨੁਭਵ ਸਾਂਝਾ ਕੀਤਾ।ਮੁੱਖ ਮਹਿਮਾਨ ਜੀ ਵਲੋਂ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਕਿਤਾਬਚਾ ਜਾਰੀ ਕੀਤਾ ਗਿਆ।
ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਸਾਡੇ ਯੁਗਪੁਰਸ਼ ਹਨ।ਅਜਿਹੀਆਂ ਮਹਾਨ ਸਖਸੀਅਤਾਂ ਨੂੰ ਅਸੀਂ ਹਮੇਸ਼ਾਂ ਯਾਦ ਰੱਖ ਸਕੀਏ ਇਸ ਉਦੇਸ਼ ਨਾਲ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਦੱਸੇ ਰਸਤਿਆਂ ਤੇ ਚੱਲ ਕੇ ਇੱਕ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਹਰੇਕ ਸਰਕਾਰੀ ਦਫਤਰਾਂ ਅੰਦਰ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀਆਂ ਯਾਦਗਾਰ ਤਸਵੀਰਾਂ ਲਗਵਾਈਆਂ ਗਈਆਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕਾਲਰਸ਼ਿਪ ਸਕੀਮਾਂ ਲਾਗੂ ਕੀਤੀਆ ਗਈਆਂ ਹਨ ਅਤੇ ਅੱਜ ਵਿਦਿਆਰਥੀ ਇਨ੍ਹਾਂ ਸਕੀਮਾਂ ਦਾ ਲਾਭ ਲੈਂਦਿਆਂ ਹੋਇਆ ਕਾਲਜਾਂ ਅੰਦਰ ਪੜਾਈ ਕਰ ਰਹੇ ਹਨ।
ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਦੋਸ਼ਾਲਾ ਅਤੇ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ।ਸਮਾਰੋਹ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਕੀਤਾ ਗਿਆ।